Wednesday, March 11, 2026

ਖ਼ਾਲਸਾ ਮੈਨੇਜਮੈਂਟ ਅਧੀਨ ਸਮੂਹ ਵਿੱਦਿਅਕ ਸੰਸਥਾਵਾਂ ’ਚ ‘ਸੋਲਰ ਊਰਜਾ’ ਸਿਸਟਮ ਲਾਗੂ

ਅੰਮ੍ਰਿਤਸਰ, 7 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਮੈਨੇਜਮੈਂਟ ਅਧੀਨ ਸਮੂਹ ਵਿੱਦਿਅਕ ਸੰਸਥਾਵਾਂ ’ਚ ਸੋਲਰ ਊਰਜਾ ਨੂੰ rajinder-mohan-singh-chhinaਜਲਦ ਲਾਗੂ ਕੀਤਾ ਜਾ ਰਿਹਾ ਹੈ।ਮੈਨੇਜਮੈਂਟ ਵੱਲੋਂ ਇਹ ਫ਼ੈਸਲਾ ਬਿਜਲੀ ਬਚਾਉਣ, ਪ੍ਰਦੂਸ਼ਣ ਰਹਿਤ ਸਾਫ਼-ਸੁੱਥਰੀ ਊਰਜਾ ਪ੍ਰਦਾਨ ਕਰਨ ਦੇ ਮਕਸਦ ਨਾਲ ਲੈਂਦਿਆ ਨਵੀਂ ਸ਼ੁਰੂਆਤ ਕੀਤੀ ਜਾ ਰਹੀ ਹੈ।ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਸਮੂਹ ਵਿੱਦਿਅਕ ਅਦਾਰਿਆਂ ’ਚ ਸੋਲਰ ਪਲਾਂਟ ਲਗਾਉਣ ਲਈ ਉਚਿਤ ਸਥਾਨਾਂ ਦਾ ਜਾਇਜ਼ਾ ਲੈਣ ਉਪਰੰਤ ਇਸ ਸਬੰਧੀ ਦਿੱਲੀ ਦੀ ਕੰਪਨੀ ਨਾਲ ਇਕਰਾਰਨਾਮਾ ਮੁਕੰਮਲ ਕਰ ਲਿਆ ਗਿਆ ਹੈ।
ਇਸ ਪ੍ਰੋਜੈਕਟ ਤਹਿਤ ਕਾਲਜ ਦੇ ਹੋਸਟਲਾਂ ਨੂੰ ਪਹਿਲ ਦੇਣ ਤੋਂ ਇਲਾਵਾ ਕੰਟੀਨਾਂ ਅਤੇ ਕਲਾਸ ਰੂਮਾਂ ’ਚ ਵੀ ਸੋਲਰ ਸਿਸਟਮ ਰਾਹੀਂ ਬਿਜਲੀ ਦਾ ਵਿਤਰਣ ਕੀਤਾ ਜਾਵੇਗਾ।ਸੋਲਰ ਪਾਵਰ ਸਬੰਧੀ ਗੱਲਬਾਤ ਕਰਦਿਆਂ ਛੀਨਾ ਨੇ ਕਿਹਾ ਇਸ ਪ੍ਰੋਜੈਕਟ ਸਬੰਧੀ ਪੰਜਾਬ ਪਾਵਰਕਾਮ ਕਾਰਪੋਰੇਸ਼ਨ ਨਾਲ ਵੀ ਵਾਰਤਾਲਾਪ ਕੀਤਾ ਗਿਆ ਸੀ ਅਤੇ ਸਰਵੇਖਣ ਉਪਰੰਤ ਬਿਜਲੀ ਉਤਪਾਦ ’ਚ 700 ਮੈਗਾਵਾਟ ਦੇ ਊਰਜਾ ਪ੍ਰੋਜੈਕਟ ਸੰਸਥਾਵਾਂ ’ਚ ਲਗਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਵਿਸ਼ਵ ’ਚ ਊਰਜਾ ਦੀ ਘਾਟ ਨੂੰ ਦੂਰ ਕਰਨ ਲਈ ਸੋਲਰ ਪਾਵਰ ਇਕ ਲਾਹੇਵੰਦ ਹੱਲ ਹੈ। ਇਹ ਕੁਦਰਤੀ ਊਰਜਾ ਸਰੋਤਾਂ ’ਚੋਂ ਇਕ ਹੈ ਅਤੇ ਇਹ ਵਾਤਾਵਰਣ ਅਨੁਕੂਲ ਹੈ।ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ, ਭਾਰਤ ਸਰਕਾਰ, ਹਰਿਆਲੀ ਪਹਿਲਕਦਮੀ ਅਧੀਨ ਸਮੂਹ ਦੇਸ਼ ’ਚ ਸੋਲਰ, ਗ੍ਰੀਨ ਸ਼ਹਿਰਾਂ ਦਾ ਵਿਕਾਸ ਕਰ ਰਹੀ ਹੈ।ਇਸ ਲਈ ਬਹੁਤ ਸਾਰੇ ਸੰਗਠਨਾਂ ਅਤੇ ਸੰਸਥਾਵਾਂ ਨੇ ਸੋਲਰ ਪਾਵਰ ਪਲਾਂਟਾਂ ਨੂੰ ਸਥਾਪਿਤ ਕਰਨ ਲਈ ਕਦਮ ਉਠਾਏ ਹਨ ਕਿਉਂਕਿ ਸੂਰਜੀ ਊਰਜਾ ਬਿਜਲਈ ਊਰਜਾ ਤੋਂ ਸਸਤੀ ਅਤੇ ਕਫ਼ਾਇਤੀ ਹੈ।ਉਨ੍ਹਾਂ ਕਿਹਾ ਕਿ ਸਾਰੇ ਪ੍ਰੋਜੈਕਟ ਅਗਲੇ 6 ਮਹੀਨ੍ਹਿਆਂ ਤੋਂ ਪਹਿਲਾਂ ਦੀ ਅਵਦੀ ’ਚ ਲਗ ਕੇ ਚਾਲੂ ਹੋ ਜਾਣਗੇ।
ਛੀਨਾ ਨੇ ਕਿਹਾ ਕਿ ਅਤਿ-ਆਧੁਨਿਕ ਤਕਨੀਕ ਦੇ ਸੋਲਰ ਪੈਨਲਾਂ ਦੀ ਵਰਤੋਂ ਕਰਨ ਨਾਲ ਇਹ ਊਰਜਾ ਰਵਾਇਤੀ ਬਿਜਲੀ ਵੀ ਬਹੁਤ ਸਸਤੀ ਪੈਂਦੀ ਹੈ।ਉਨ੍ਹਾਂ ਕਿਹਾ ਕਿ ਪਾਵਰ ਕਾਰਪੋਰੇਸ਼ਨ ਤੋਂ ਬਿਜਲੀ 7 ਰੁਪੈ ਪ੍ਰਤੀ ਯੂਨਿਟ ਤੋਂ ਵੀ ਜਿਆਦਾ ਕੀਮਤ ’ਤੇ ਮਿਲਦੀ ਹੈ।ਜਦਕਿ ਐਗਰੀਮੈਂਟ ਕਰਕੇ ਸੂਰਜੀ ਊਰਜਾ ਸਿਰਫ਼ 4 ਰੁਪੈ ਪ੍ਰਤੀ ਯੂਨਿਟ ਪ੍ਰਾਪਤ ਕੀਤੀ ਜਾਵੇਗੀ, ਜਿਸ ਨਾਲ ਸੋਸਾਇਟੀ ਨੂੰ ਕਰੋੜਾਂ ਰੁਪੈ ਸਾਲਾਨਾ ਮੁਨਾਫ਼ਾ ਹੋਵੇਗਾ।
ਉਨ੍ਹਾਂ ਕਿਹਾ ਕਿ ਇਤਿਹਾਸਕ ਇਮਾਰਤਾਂ ’ਤੇ ਸੋਲਰ ਪੈਨਲ ਲਗਾਉਣ ਦਾ ਕੋਈ ਅਸਰ ਨਹੀਂ ਹੋਵੇਗਾ ਕਿਉਂਕਿ ਕੰਪਨੀ ਨੇ ਲਿਖ਼ਤੀ ਰੂਪ ’ਚ ਇਕਰਾਰ ਕੀਤਾ ਹੈ ਕਿ ਇਮਾਰਤਾਂ ਨੂੰ ਕਿਸੇ ਕਿਸਮ ਦਾ ਨੁਕਸਾਨ ਜਾਂ ਹਾਨੀ ਨਹੀਂ ਪਹੁੰਚਾਈ ਜਾਵੇਗੀ।ਉਨ੍ਹਾਂ ਕਿਹਾ ਕਿ ਸੂਰਜੀ ਊਰਜਾ ਨੂੰ ਅਪਨਾਉਣ ਨਾਲ ਪਾਵਰ ਕੱਟਾਂ ਨਾਲ ਨਜਿੱਠਣ ’ਚ ਵੀ ਮਦਦ ਮਿਲੇਗੀ ਕਿਉਂਕਿ ਪਾਵਰ ਸਪਲਾਈ ਨਿਰਵਿਘਨ ਜਾਰੀ ਰਹੇਗੀ ਅਤੇ ਪਾਵਰ ਫ਼ੇਲਰ ਦੌਰਾਨ ਡੀਜ਼ਲ ਜਨਰੇਟਰਾਂ ਦੀ ਵਰਤੋਂ ਬਹੁਤ ਜਿਆਦਾ ਕਮੀ ਆਵੇਗੀ
ਮਾਹਿਰਾਂ ਦੀਆਂ ਵੱਖ-ਵੱਖ ਮੀਟਿੰਗਾਂ ਤੋਂ ਬਾਅਦ ਲਏ ਗਏ ਫ਼ੈਸਲੇ ਜਿਸ ’ਚ ਸੋਸਾਇਟੀ ਦੇ ਦੇ ਵਿੱਤ ਸਕੱਤਰ ਗੁਨਬੀਰ ਸਿੰਘ, ਪ੍ਰੋਜੈਕਟ ਮੈਨੇਜ਼ਰ ਐਨ.ਕੇ ਸ਼ਰਮਾ ਅਤੇ ਹੋਰਨਾਂ ਨੇ ਹਿੱਸਾ ਲਿਆ, ਤੋਂ ਬਾਅਦ ਹੀ ਇਸ ਪ੍ਰੋਜੈਕਟ ਨੂੰ ਹਰੀ ਝੰਡੀ ਦਿੱਤੀ ਗਈ ਹੈ।ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਇਸ ਨਾਲ ਹੋਸਟਲਾਂ ’ਚ ਰਹਿ ਰਹੇ ਵਿਦਿਆਰਥੀ, ਕੈਨਟੀਨਾਂ ਅਤੇ ਕਲਾਸ ਰੂਮ ’ਚ ਸੂਰਜੀ ਊਰਜਾ ਦੀ ਵਰਤੋਂ ਕਰ ਸਕਦੇ ਹਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply