ਨਵੀਂ ਦਿੱਲੀ, 8 ਜਨਵਰੀ (ਪੰਜਾਬ ਪੋਸਟ ਬਿੳਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਘੱਟ ਗਿਣਤੀ ਕੌਮਾਂ ਦੀ ਭਲਾਈ ਦੀਆਂ ਸਰਕਾਰਾਂ ਸਕੀਮਾਂ ਦੀ
ਜਾਣਕਾਰੀ ਦੇਣ ਲਈ ਗੁਰਦੁਆਰਾ ਸਿੰਘ ਸਭਾ ਟੈਗੋਰ ਗਾਰਡਨ, ਡੀ ਬਲਾਕ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ।ਜਿਸ ਵਿਚ ਲੋਕਾਂ ਨੇ ਫੀਸ ਮੁਆਫੀ ਸਕੀਮਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਨਾਲ ਹੀ ਲੋੜਵੰਦ ਲੋਕਾਂ ਵੱਲੋਂ ਕਰਜਾ ਪ੍ਰਾਪਤ ਕਰਨ ਦੀਆਂ ਸਰਕਾਰੀ ਯੋਜਨਾਵਾਂ ’ਚ ਖਾਸ ਰੂਚੀ ਦਿਖਾਈ ਗਈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਲੋੜਵੰਦ ਲੋਕਾਂ ਨੂੰ ਸਰਕਾਰੀ ਸਕੀਮਾਂ ਰਾਹੀਂ ਫੀਸ ਮੁਆਫੀ ਯੋਜਨਾਵਾਂ ਦਾ ਫਾਇਦਾ ਦਿਵਾਉਣ ਵਾਸਤੇ ਕਮੇਟੀ ਪਿੱਛਲੇ 5 ਸਾਲ ਤੋਂ ਕਾਰਜ ਕਰ ਰਹੀ ਹੈ।ਇਸ ਜਾਗਰੂਕਤਾ ਲਹਿਰ ਦੇ ਕਾਰਨ ਹਜ਼ਾਰਾਂ ਪਰਿਵਾਰ ਸਰਕਾਰ ਤੋਂ ਆਪਣਾ ਹੱਕ ਵਸੂਲਣ ’ਚ ਕਾਮਯਾਬ ਰਹੇ ਹਨ ਪਰ ਲਗਾਤਾਰ ਸਰਕਾਰ ਵੱਲੋਂ ਹਰ ਸਾਲ ਨਵੇਂ ਤੁੱਗਲਕੀ ਫ਼ੁਰਮਾਨ ਜਾਰੀ ਕਰ ਦਿੱਤੇ ਜਾਂਦੇ ਹਨ। ਜਿਸ ਕਰਕੇ ਲੋਕਾਂ ਨੂੰ ਖਾਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਬਾਰੇ ਹਵਾਲਾ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਲਾਭ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਨੂੰ ਪਿੱਛਲੇ 3 ਮਹੀਨੇ ਦੇ ਬਿਜਲੀ ਬਿੱਲ ਜਮਾ ਕਰਾਉਣ ਲਈ ਦਿੱਲੀ ਸਰਕਾਰ ਵੱਲੋਂ ਬਤੌਰ ਰਿਹਾਇਸ਼ ਦੇ ਪ੍ਰਮਾਣ ਵੱਜੋਂ ਦਿਖਾਉਣ ਦੀ ਹਿਦਾਇਤ ਦਿੱਤੀ ਗਈ ਹੈ ਪਰ 3 ਕਿਲੋਵਾਟ ਜਾਂ ਵੱਧ ਮੀਟਰ ਭਾਰ ਵਾਲੇ ਪਰਿਵਾਰਾਂ ਦੇ ਕਾਗਜ਼ਾਤ ਜਮਾ ਕਰਾਉਣ ਵੇਲੇ ਖਾਸੀ ਖ਼ੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਹ ਸਰਕਾਰ ਦੀ ਕਿਤੇ ਨਾ ਕਿਤੇ ਲੋੜਵੰਦ ਲੋਕਾਂ ਦੀ ਗਿਣਤੀ ਘਟਾਉਣ ਦੀ ਸਾਜ਼ਿਸ਼ ਜਾਪਦੀ ਹੈ।ਕਿਉਂਕਿ ਨਿਜ਼ੀ ਬਿਜਲੀ ਕੰਪਨੀਆਂ ਬਿਨਾਂ ਗ੍ਰਾਹਕ ਦੀ ਮਨਜੂਰੀ ਦੇ ਮੀਟਰ ਭਾਰ ਆਪਣੀ ਮਰਜੀ ਨਾਲ ਵੱਧਾ ਕੇ ਭੇਜ ਦਿੰਦੀਆਂ ਹਨ।ਇਸ ਮੌਕੇ ਵੱਡੀ ਗਿਣਤੀ ’ਚ ਲੋਕਾਂ ਨੇ ਕੈਂਪ ’ਚ ਸਮੂਲੀਅਤ ਕੀਤੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media