Thursday, March 26, 2026

ਭਰੂਣ ਹੱਤਿਆ ਖਿਲਾਫ ਲੜਕੀਆਂ ਦੀ 5ਵੀਂ ਲੋਹੜੀ ਅੱਜ

lohrigirlsਧੂਰੀ, 9 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਮਾਤਾ ਅਜਮੇਰ ਕੌਰ ਕੰਨਿਆ ਬਚਾਓ ਸੇਵਾ ਸੁਸਾਇਟੀ ਬੁਗਰਾ ਵੱਲੋਂ ਦਸ ਜਨਵਰੀ ਨੂੰ ਭਰੂਣ ਹੱਤਿਆ ਰੋਕਣ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਲੜਕੀਆਂ ਦੀ 5ਵੀਂ ਲੋਹੜੀ ਧੂਰੀ ਬਰਨਾਲਾ ਸੜਕ `ਤੇ ਪਿੰਡ ਬੁਗਰਾ ਵਿਖੇ ਮਨਾਈ ਜਾ ਰਹੀ ਹੈ।ਵਿਧਾਇਕ ਦਲਵੀਰ ਸਿੰਘ ਗੋਲਡੀ, ਏ.ਆਰ ਸ਼ਰਮਾ ਏਨੀ ਸੋਲਵੈਕਸ ਧੂਰੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਮਹਾਸ਼ਾ ਪ੍ਤਗਿਆਪਾਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸੁਸਾਇਟੀ ਦੇ ਸਰਪ੍ਰਸਤ ਨਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਐਸ.ਐਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਅਤੇ ਡੀ.ਐਸ.ਪੀ ਆਕਾਸ਼ਦੀਪ ਸਿੰਘ ਔਲਖ ਪ੍ਰਧਾਨਗੀ ਕਰਨਗੇ।ਉਹਨਾਂ ਅੱਗੇ ਦੱਸਿਆ ਕਿ ਅਣਚਾਹੇ ਨਵਜੰਮੇ ਬੱਚਿਆਂ ਦੀ ਸੰਭਾਲ ਲਈ ਪੰਘੂੜਾ ਤਿਆਰ ਕੀਤਾ ਗਿਆ ਹੈ।ਜਿਥੇ ਆਉਣ ਵਾਲੇ ਬੱਚੇ ਲੋੜਵੰਦ ਲੋਕਾਂ ਨੂੰ ਕਾਨੂੰਨੀ ਕਾਰਵਾਈ ਪੂਰੀ ਕਰਨ ਉਪਰੰਤ ਸੌਂਪੇ ਜਾਣਗੇ।ਇਸ ਮੌਕੇ ਲਾਭ ਸਿੰਘ ਹਸਨਪੁਰ, ਰਾਜ ਕੁਮਾਰ ਬੁਗਰਾ, ਅਮਰ ਸਿੰਘ ਧਨੋਆ, ਪ੍ਰਵੀਨ ਕੁਮਾਰ ਗਰਗ, ਗੁਰਮੀਤ ਸਿੰਘ ਸੰਧੂ, ਬਲਵਿੰਦਰ ਸਿੰਘ ਧਾਲੀਵਾਲ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply