Tuesday, December 24, 2024

ਈ.ਵੇਅ ਬਿੱਲ ਸਬੰਧੀ ਵਪਾਰੀਆਂ ਨੂੰ ਦਿੱਤੀ ਜਾਣਕਾਰੀ

ebillਧੂਰੀ, 9 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – 1 ਫਰਵਰੀ 2018 ਤੋਂ ਲਾਗੂ ਹੋਣ ਜਾ ਰਹੇ ਈ.ਵੇਅ ਬਿੱਲ ਸਿਸਟਮ ਸਬੰਧੀ ਜਾਣਕਾਰੀ ਦੇਣ ਦੇ ਮਕਸਦ ਨਾਲ ਸੇਲ ਟੈਕਸ ਵਿਭਾਗ ਵੱਲੋਂ ਈ.ਟੀ.ਓ ਧੂਰੀ ਜਸਵੀਤ ਕੌਰ ਦੀ ਅਗਵਾਈ ਹੇਠ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਸ ਸੈਮੀਨਾਰ ‘ਚ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪ੍ਰਮੋਦ ਗੁਪਤਾ ਤੇ ਹੋਰ ਆਗੂਆਂ ਸਮੇਤ ਰੀਟੇਲ ਕਰਿਆਣਾ ਮਰਚੈਂਟ ਐਸੋਸੀਏਸ਼ਨ ਦੇ ਆਗੂ ਤੇ ਵੱਡੀ ਗਿਣਤੀ ‘ਚ ਵਪਾਰੀਆਂ ਨੇ ਸ਼ਮੂਲੀਅਤ ਕੀਤੀ। ਈ.ਟੀ.ਓ ਧੂਰੀ ਨੇ ਵਪਾਰੀਆਂ ਨੂੰ ਈ.ਵੇਅ ਬਿੱਲ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸ ਤਰੀਕੇ ਨਾਲ ਪੰਜਾਹ ਹਜਾਰ ਦੀ ਰਕਮ `ਤੇ ਈ ਬਿਲਿੰਗ ਭਰਨੀ ਹੈ ਅਤੇ ਕਿਸ ਤਰ੍ਹਾਂ ਈ-ਬਿਲਿੰਗ ਨਾਲ ਵਪਾਰੀਆਂ ਨੂੰ ਲਾਭ ਮਿਲੇਗਾ ਅਤੇ ਟੈਕਸ ਚੋਰੀ ਨੂੰ ਠੱਲ ਪਵੇਗੀ ਉਨ੍ਹਾਂ ਵਪਾਰੀਆਂ ਨੂੰ ਜੀ.ਐਸ.ਟੀ ਸਬੰਧੀ ਵੀ ਜਾਣਕਾਰੀ ਦਿੱਤੀ।ਇਸ ਮੌਕੇ ਸੇਲ ਟੈਕਸ ਵਿਭਾਗ ਦੇ ਅਧਿਕਾਰੀ ਸੁਨੀਲ ਕੁਮਾਰ, ਆਰਤੀ ਤਲਵਾੜ, ਹੇਮ ਸਿੰਘ ਤੋਂ ਇਲਾਵਾ ਵਪਾਰ ਮੰਡਲ ਦੇ ਜਨਰਲ ਸੱਕਤਰ ਅਸ਼ੋਕ ਭੰਡਾਰੀ, ਸੱਕਤਰ ਸੰਦੀਪ ਸਿੰਗਲਾ, ਰਵਿੰਦਰ ਕੁਮਾਰ, ਮਨੀਸ ਗੋਇਲ, ਅਨਿਲ ਕੁਮਾਰ, ਭੂਸ਼ਣ ਕੁਮਾਰ, ਭੀਮ ਸੈਨ, ਦਰਸ਼ਨ ਕੁਮਾਰ, ਕ੍ਰਿਸ਼ਨ ਕੁਮਾਰ, ਨਰੇਸ਼ ਕੁਮਾਰ ਤੇ ਨਰੇਸ਼ ਸਿੰਗਲਾ ਵੀ ਹਾਜਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply