Thursday, March 26, 2026

ਸਾਰੇ ਅਸਲਾ ਲਾਇਸੈਸਾਂ ਨੂੰ ਮਿਲੇਗਾ ਵਿਸ਼ੇਸ਼ ਸ਼ਨਾਖਤੀ ਨੰਬਰ-ਡਿਪਟੀ ਕਮਿਸ਼ਨਰ

ਕਾਰਜਕਾਰੀ ਮੈਜਿਸਟਰੇਟ ਰਵਿੰਦਰ ਸਿੰਘ ਨੂੰ ਸੌਂਪੇ ਅਸਲਾ ਬਰਾਂਚ ਦੇ ਅਧਿਕਾਰ

DC Sanghaਅੰਮਿ੍ਤਸਰ, 9 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਪ੍ਰਾਪਤ  ਹੋਈਆਂ ਹਦਾਇਤਾਂ ਅਨੁਸਾਰ ਹਰੇਕ ਅਸਲਾ ਲਾਇਸੈਂਸ ਨੂੰ ਆਨਲਾਈਨ ਕਰਕੇ ਇਕ ਵਿਸ਼ੇਸ਼ ਨੰਬਰ ਅਲਾਟ ਕੀਤਾ ਜਾਣਾ ਹੈ।ਇਹ ਵਿਸ਼ੇਸ਼ ਨੰਬਰ ਨਵੇਂ ਜਾਰੀ ਹੋਣ ਵਾਲੇ ਲਾਇਸੈਂਸਾਂ ਦੇ ਨਾਲ-ਨਾਲ ਪਹਿਲਾਂ ਜਾਰੀ ਕੀਤੇ ਜਾ ਚੁੱਕੇ ਲਾਇਸੈਂਸਾਂ ’ਤੇ ਵੀ ਲਗਾਇਆ ਜਾਣਾ ਹੈ।ਸੰਘਾ ਨੇ ਇਸ ਕੰਮ ਦੀ ਜਿੰਮੇਵਾਰੀ ਕਾਰਜਕਾਰੀ ਮੈਜਿਸਟਰੇਟ ਰਵਿੰਦਰ ਸਿੰਘ ਨੂੰ ਦਿੰਦੇ ਹੋਏ ਆਮ ਲੋਕਾਂ, ਜਿੰਨਾ ਕੋਲ ਅਸਲਾ ਲਾਇਸੈਂਸ ਹਨ, ਨੂੰ ਅਪੀਲ ਕੀਤੀ ਕਿ ਉਹ ਆਪਣੇ ਲਾਇਸੈਂਸ ਲੈ ਕੇ ਅਸਲਾ ਬਰਾਂਚ ਵਿਚ 31 ਜਨਵਰੀ ਤੋਂ ਪਹਿਲਾਂ-ਪਹਿਲਾਂ ਜਮਾਂ ਕਰਵਾ ਦੇਣ, ਤਾਂ ਜੋ ਇਨਾਂ ਨੂੰ ਵਿਸ਼ੇਸ਼ ਨੰਬਰ ਲਗਾਇਆ ਜਾ ਸਕੇ। ਉਨਾਂ ਦੱਸਿਆ ਕਿ ਇਸ ਨੰਬਰ ਤੋਂ ਬਿਨਾਂ ਕੋਈ ਵੀ ਲਾਇਸੈਂਸ ਜਾਇਜ਼ ਨਹੀਂ ਸਮਝਿਆ ਜਾਵੇਗਾ ਅਤੇ ਭਵਿੱਖ ਵਿਚ ਜਿਸ ਲਾਇਸੈਂਸ ’ਤੇ ਇਹ ਨੰਬਰ ਨਾ ਹੋਇਆ, ਉਸ ਨੂੰ ਹਥਿਆਰ ਰੱਖਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।ਇਸ ਲਈ ਜ਼ਰੂਰੀ ਹੈ ਕਿ ਸਾਰੇ ਅਸਲਾ ਲਾਇਸੈਂਸ ਧਾਰਕ ਆਪਣੇ ਲਾਇਸੈਂਸ ’ਤੇ ਯੂਨੀਕ ਨੰਬਰ ਜ਼ਰੂਰ ਲਗਾਉਣ।ਸੰਘਾ ਨੇ ਕਾਰਜਕਾਰੀ ਮੈਜਿਸਟਰੇਟ ਰਵਿੰਦਰ ਸਿੰਘ ਨੂੰ ਵੀ ਹਦਾਇਤ ਕੀਤੀ ਕਿ ਉਹ ਸਮਾਂ ਸੀਮਾ ਵਿਚ ਇਹ ਨੰਬਰ ਜਾਰੀ ਕਰਨੇ ਯਕੀਨੀ ਬਨਾਉਣ ਅਤੇ ਅਸਲਾ ਬਰਾਂਚ ਦਾ ਹਰ ਲਾਇਸੈਂਸ ਇਸ ਸਮੇਂ ਸੀਮਾ ਵਿਚ ਯੂਨੀਕ ਆਈ. ਡੀ ਤੋਂ ਬਿਨਾਂ ਨਾ ਰਹੇ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply