ਨਵੀਂ ਦਿੱਲੀ, 9 ਜਨਵਰੀ (ਪੰਜਾਬ ਪੋਸਟ ਬਿਊਰੋ) – ਧਰਮ ਪ੍ਰਚਾਰ ਕਮੇਟੀ (ਦਿ.ਸਿ.ਗੁ. ਪ੍ਰਬੰਧਕ ਕਮੇਟੀ) ਚੇਅਰਮੈਨ ਰਾਣਾ ਪਰਮਜੀਤ ਸਿੰਘ ਨੇ ਇਥੇ ਪ੍ਰਗਤੀ ਮੈਦਾਨ ਵਿੱਚਲੇ ਵਿਸ਼ਵ ਪੁਸਤਕ ਮੇਲੇ ਵਿੱਚ ਗੁਰਦੁਆਰਾ ਕਮੇਟੀ ਵਲੋਂ ਲਾਏ ਸਿੱਖ ਇਤਿਹਾਸ, ਧਰਮ, ਦਰਸ਼ਨ (ਫਿਲਾਸਫੀ) ਅਤੇ ਚਿੰਤਨ ਨਾਲ ਸੰਬੰਧਤ ਪੁਸਤਕਾਂ ਦੇ ਲਗਾਏ ਗਏ ਸਟਾਲ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਮੇਲੇ ਵਿੱਚ ਲਾਏ ਗਏ ਹੋਏ ਪੁਸਤਕਾਂ ਦੇ ਸਟਾਲ `ਤੇ ਆ ਰਹੇ ਦਰਸ਼ਕਾਂ ਨਾਲ ਗੱਲਬਾਤ ਕਰਦਿਆਂ, ਉਨ੍ਹਾਂ ਮਹਿਸੂਸ ਕੀਤਾ ਹੈ ਕਿ ਆਮ ਲੋਕਾਂ, ਵਿਸ਼ੇਸ਼ ਕਰ ਸਿੱਖ ਨੌਜਵਾਨਾਂ ਤੇ ਵਿਦੇਸ਼ੀਆਂ ਵਿੱੱਚ ਸਿੱਖ ਧਰਮ, ਇਤਿਹਾਸ ਅਤੇ ਦਰਸ਼ਨ (ਫਿਲਾਸਫੀ) ਸੰਬੰਧੀ ਜਾਣਕਾਰੀ ਹਾਸਲ ਕਰਨ ਦੀ ਰੁਚੀ ਲਗਾਤਾਰ ਵੱਧ ਰਹੀ ਹੈ।ਉਨ੍ਹਾਂ ਹੋਰ ਦੱਸਿਆ ਕਿ ਗੁਰਦੁਆਰਾ ਕਮੇਟੀ ਦਿੱਲੀ ਤੋਂ ਬਾਹਰ ਵੀ ਸਿੱਖੀ ਦੇ ਪ੍ਰਚਾਰ ਪਸਾਰ ਨੂੰ ਉਤਸ਼ਾਹਿਤ ਕਰਨ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋ ਚਲ ਰਹੀ ਹੈ।ਇਸ ਉਦੇਸ਼ ਲਈ ਵੱਖ-ਵੱਖ ਇਲਾਕਿਆਂ ਦੀਆਂ ਸਿੱਖ ਸੰਸਥਾਵਾਂ ਦੀ ਮੰਗ ਤੇ ਮੁਫਤ ਵੰਡਣ ਲਈ ਗੁਰਦੁਆਰਾ ਕਮੇਟੀ ਵਲੋਂ ਲੋੜੀਂਦਾ ਸਿੱਖ ਸਾਹਿਤ ਉਪਲਬੱਧ ਕਰਵਾਇਆ ਜਾਂਦਾ ਰਹਿੰਦਾ ਹੈ।ਉਨ੍ਹਾਂ ਦੱਸਿਆ ਕਿ ਹਾਲ ਵਿੱਚ ਹੀ ਨਿਸ਼ਕਾਮ ਸੁਖਮਨੀ ਜੱਥਾ ਤਪੂਖੇੜਾ (ਭਿਵੰਡੀ) ਅਤੇ ਹੋਰ ਸੰਸਥਾਂਵਾਂ ਦੇ ਮੁਖੀਆਂ ਵਲੋਂ ਸਾਹਿਬ ਸ੍ਰੀ ਗੁਰੂ ਗਬਿੰਦ ਸਿੰਘ ਜੀ ਦੇ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਸਮੇਂ ਵੰਡਣ ਲਈ ਸਿੱਖ ਸਾਹਿਤ ਦੀ ਆਈ ਮੰਗ `ਤੇ ਉਨ੍ਹਾਂ ਨੂੰ ਲੋੜੀਂਦਾ ਸਿੱਖ ਸਾਹਿਤ ਉਪਲਬਧ ਕਰਵਾਇਆ ਗਿਆ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media