Saturday, March 14, 2026

ਨਵ ਜਨਮੀਆਂ ਧੀਆਂ ਦੀ 5ਵੀਂ ਲੋਹੜੀ ਮਨਾਈ

ਅਣਚਾਹੀਆਂ ਲੜਕੀਆਂ ਲਈ ਪੰਘੂੜਾ ਸੈਂਟਰ ਦਾ ਕੀਤਾ ਉਦਘਾਟਨ
ਧੂਰੀ, 10 ਜਨਵਰੀ (ਪੰਜਾਬ ਪੋਸਟ ਬਿਊਰੋ- ਪ੍ਰਵੀਨ ਗਰਗ) – ਮਾਤਾ ਅਜਮੇਰ ਕੌਰ ਕੰਨਿਆ ਬਚਾਓ ਸੁਸਾਇਟੀ ਬੁਗਰਾ ਵਲੋਂ  ਭਰੂਣ ਹੱਤਿਆਂ ਰੋਕਣ ਦੇ ਉਦੇਸ਼ PPN1001201803ਲਈ ਅਤੇ ਸਮਾਜ ਵਿਚ ਲੜਕੀਆਂ ਦੇ ਸਤਿਕਾਰ ਲਈ 5ਵੀਂ ਲੋਹੜੀ ਬਹੁਤ ਹੀ ਉਤਸ਼ਾਹ ਤੇ ਜੋਸ਼ ਨਾਲ ਮਨਾਈ ਗਈ।ਸਮਾਜ ਸੇਵੀ ਮਹਾਸ਼ਾ ਪ੍ਰਤਿਗਿਆਪਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਐਸ.ਜੀ.ਪੀ.ਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਹਾਜ਼ਰੀ ਉਹਨਾਂ ਦੇ ਸਪੁੱਤਰ ਨਵਇੰਦਰ ਪ੍ਰੀਤ ਸਿੰਘ ਲੌਂਗੋਵਾਲ ਤੇ ਐਸ.ਐਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਦੀ ਹਾਜ਼ਰੀ ਪਰਵਿੰਦਰ ਸਿੰਘ ਗਰੇਵਾਲ ਥਾਣਾ ਮੁਖੀ ਸਦਰ ਅਤੇ  ਏ.ਪੀ ਸੌਲਵੈਕਸ ਵਲੋਂ ਪ੍ਰਸ਼ੋਤਮ ਲਾਲ ਗਰਗ ਕਾਲਾ ਨੇ ਵੀ ਆਪਣੀ ਹਾਜ਼ਰੀ ਲਗਵਾਈ।ਆਈਆਂ ਸ਼ਖਸਿਅਤਾ ਨੇ ਕੰਨਿਆ ਬਚਾਓ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਚੰਗੇ ਸਮਾਜ ਦੀ ਸਿਰਜਣਾ ਲਈ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਪ੍ਰਸੰਸਾ ਕੀਤੀ।ਸਾਬਕਾ ਡੀ.ਪੀ.ਆਰ.ਓ ਮਨਜੀਤ ਸਿੰਘ ਬਖਸ਼ੀ ਨੇ ਵੀ ਨਿੱਕਾ ਸਿੰਘ, ਨਵਿੰਦਰ ਸਿੰਘ ਗਿੱਲ, ਰਾਜ ਕੁਮਾਰ, ਗੁਰਮੀਤ ਸਿੰਘ, ਬਲਵਿੰਦਰ ਸਿੰਘ ਧਾਲੀਵਾਲ, ਅਤੇ ਸੁਸਾਇਟੀ ਬੁਗਰਾ ਦੇ ਮੈਂਬਰਾਂ ਦੀ ਧੀਆਂ ਦੀ ਲੋਹੜੀ ਮਨਾਉਣ ਤੇ ਵਧਾਈ ਦਿੱਤੀ।ਡਾਕਟਰ ਸਰਜੀਵਨ ਜਿੰਦਲ ਕੋ-ਕਨਵੀਨਰ `ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਪੰਜਾਬ` ਨੇ ਵੀ ਇਸ ਮੌਕੇ ਬੋਲਦਿਆਂ ਕਿਹਾ ਕਿ ਲੜਕੀਆਂ ਦੀ ਪੜ੍ਹਾਈ ਦਾ ਬਹੁਤ ਮਹੱਤਵ ਹੈ ਇਸ ਲਈ ਲੜਕੀਆਂ ਦੀ ਪੜ੍ਹਾਈ ਵੱਲ ਧਿਆਨ ਦੇਣ ਦੀ ਲੋੜ ਹੈ।PPN1001201804
ਇਸ ਮੌਕੇ ਸੁਰਜੀਤ ਸਿੰਘ ਮੂਲੋਵਾਲ ਜ਼ਿਲਾ ਪ੍ਰੀਸ਼ਦ ਮੈਂਬਰ ਨੇ ਵੀ ਕੰਨਿਆ ਬਚਾਓ ਸੁਸਾਇਟੀ ਦੇ ਉੱਦਮ ਦੀ ਸ਼ਲਾਘਾ ਕੀਤੀ।ਰਣਦੀਪ ਸਿੰਘ, ਯੋਗੀਰਾਮ ਬੀ.ਜੇ.ਪੀ ਲੀਡਰ ਨੇ ਵੀ ਬੋਲਦਿਆਂ ਸੁਸਾਇਟੀ ਨੂੰ ਪੂਰਾ ਸਹਿਯੋਗ ਦੇਣ ਦਾ ਐਲਾਨ ਕੀਤਾ।ਇਸ ਮੌਕੇ ਨਵ ਜਨਮੀਆਂ ਧੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਅਣਚਾਹੀਆਂ ਧੀਆਂ ਦੀ ਸਾਂਭ-ਸੰਭਾਲ ਲਈ ਪੰਘੂੜੇ ਦਾ ਉਦਘਾਟਨ ਵੀ ਕੀਤਾ ਗਿਆ।ਸਮਾਰੋਹ ਦੌਰਾਨ ਸਟੇਜ ਦੀ ਕਾਰਵਾਈ ਸੁਖਵਿੰਦਰ ਸਿੰਘ ਧਾਲੀਵਾਲ ਨੇ ਬਾਖੂਬੀ ਨਿਭਾਈ।ਸਾਰੇ ਹਾਜ਼ਰੀਨ ਨਵਜੰਮੀਆਂ ਬੱਚੀਆਂ ਦੀਆਂ ਮਾਵਾਂ ਨੂੰ ਵੀ ਮੁਬਾਰਕਬਾਦ ਦਿੱਤੀ ਗਈ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply