ਅੰਮ੍ਰਿਤਸਰ, 10 ਜਨਵਰੀ (ਪੰਜਾਬ ਪੋਸਟ ਬਿਊਰੋ) – ਨੋਜਵਾਨਾ ਨੂੰ ਨਸ਼ਿਆ ਵਰਗੀ ਭੈੜੀ ਲਾਹਨਤ ਤੋ ਦੂਰ ਰੱਖਣ ਲਈ ਸਿੱਖ ਗਤਕਾ ਫੈਡਰੇਸਨ ਆਫ ਇੰਡੀਆ ਦੇ
ਪ੍ਰਧਾਨ ਡਾ. ਮਨਮੋਹਨ ਸਿੰਘ ਭਾਗੋਵਾਲੀਆ ਦੀ ਅਗਵਾਈ ਹੇਠ ਵਿਸ਼ੇਸ ਉਪਰਾਲੇ ਕੀਤੇ ਜਾਣਗੇ।ਇੰਨ੍ਹਾਂ ਗੱਲਾ ਦਾ ਪ੍ਰਗਟਾਵਾ ਗਤਕਾ ਫੈਡਰੇਸਨ ਦੇ ਪ੍ਰੈਸ ਸਕੱਤਰ ਜਗਜੀਤ ਸਿੰਘ ਖਾਲਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕਰਦਿਆਂ ਕਿਹਾ ਕਿ ਫੈਡਰੇਸ਼ਨ ਦਾ ਮੁੱਖ ਮਕਸਦ ਨਸ਼ਿਆਂ ਵਿੱਚ ਗੁਲਤਾਨ ਹੋ ਕੇ ਕੁੜਾਹੇ ਪਏ ਨੋਜਵਾਨਾਂ ਨੂੰ ਖੇਡਾਂ ਵੱਲ ਤੋਰਨਾ ਹੈ।ਉਨ੍ਹਾਂ ਕਿਹਾ ਕਿ ਪੂਰੇ ਭਾਰਤ ਦੀਆਂ ਗੱਤਕਾ ਟੀਮਾਂ ਦੇ ਸਹਿਯੋਗ ਨਾਲ ਸਿੱਖ ਗਤਕਾ ਫੈਡਰੇਸਨ ਦੀ ਸੂਰੁਆਤ ਕੀਤੀ ਗਈ ਹੈ ਤੇ ਵੱਖ-ਵੱਖ ਜਿਲਾ ਪ੍ਰਧਾਨਾ ਦੀ ਨਿਯੱਕਤੀ ਕਰ ਕੇ ਹਰੇਕ ਜਿਲ੍ਹੇ ‘ਚ ਵੱਖ-ਵੱਖ ਇਲਾਕਿਆਂ ਦੇ ਗੁਰੂ ਘਰਾਂ ਵਿਚ ਕਲਾਸਾਂ ਲਗਾਈਆਂ ਜਾਣਗੀਆਂ ਅਤੇ ਸਿੱਖ ਨੋਜਵਾਨਾਂ ਨੂੰ ਸਿੱਖ ਮਾਰਸ਼ਲ ਆਰਟ ਗਤਕਾ ਅਤੇ ਦਸਤਾਰ ਦੀ ਫ੍ਰੀ ਸਿਖਲਾਈ ਦਿੱਤੀ ਜਾਵੇਗਾ।ਉਨ੍ਹਾਂ ਕਿਹਾ ਕਿ ਵਿਰਾਸਤੀ ਖੇਡਾਂ ਨੂੰ ਅਲੋਪ ਹੋਣੋ ਬਚਾਉਣ ਲਈ ਨੋਜਵਾਨਾਂ ‘ਚ ਗਤਕਾ, ਕਬੱਡੀ ਅਤੇ ਘੋਲ ਮੁਕਾਬਲੇ ਕਰਵਾਏ ਜਾਣਗੇ।
Check Also
ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …
Punjab Post Daily Online Newspaper & Print Media