Monday, July 6, 2026

ਸੇਂਟ ਸੋਲਜ਼ਰ ਇਲੀਟ ਕਾਨਵੈਟ ਸਕੂਲ `ਚ ਸਵੱਛ ਭਾਰਤ ਮਿਸ਼ਨ ਸੰਬੰਧੀ ਜਾਗਰੂਕਤਾ ਕੈਂਪ

ਜੰਡਿਆਲਾ ਗੁਰੂ, 10 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸੇਂਟ ਸੋਲਜਰ ਇਲੀਟ ਕਾਨਵੈਟ ਸਕੂਲ ਵਿਖੇ ਨਗਰ ਕੌਸਲ ਮਜੀਠਾ ਵੱਲੋਂ ਸਵੱਛ ਭਾਰਤ PPN1001201806ਮੁਹਿੰਮ ਦੇ ਅਧੀਨ ਕਾਰਜ ਸਾਧਕ ਅਫਸਰ ਜਗਤਾਰ ਸਿੰਘ  ਦੇ ਦਿਸ਼ਾ ਨਿਰਦੇਸ਼ ਅਧੀਨ ਸਵੱਛਤਾ ਕਮੇਟੀ ਬਣਾ ਕੇ ਬੱਚਿਆਂ ਨੂੰ ਸਵੱਛ ਭਾਰਤ ਮਿਸ਼ਨ ਸੰਬੰਧੀ ਜਾਗਰੂਕ ਕਰਨ ਲਈ ਕੈਂਪ ਲਗਾਇਆ ਗਿਆ।ਮੈਡਮ ਰੁਪਿੰਦਰ ਕੌਰ ਅਤੇ ਬਲਵਿੰਦਰ ਸਿੰਘ ਭੱਟੀ ਨੇੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਅਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਅਤੇ ਸਟਾਫ ਨਾਲ ਸਵੱਛ ਭਾਰਤ ਮਿਸ਼ਨ ਬਾਰੇ ਦੱਸਿਆ ਅਤੇ ਸਕੂਲ ਸਟਾਫ ਨੂੰ ਸਵੱਛਤਾ ਐਪ ਡਾਊਨਲੋਡ ਕਰਵਾਇਆ ਗਿਆ।ਬਲਜਿੰਦਰ ਕੌਰ ਨੂੰ ਸਵੱਛਤਾ ਕਮੇਟੀ ਦਾ ਪ੍ਰਧਾਨ ਬਣਾ ਕੇ ਕਮੇਟੀ ਦਾ ਗਠਨ ਕੀਤਾ ਹੈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply