Thursday, June 18, 2026

ਨੈਸ਼ਨਲ ਇੰਸਟੀਚਿਊਟ ਆਫ ਲੇਬਰ ਇਕਨੋਮਿਕਸ ਦੇ ਅਧਿਕਾਰੀ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਅੰਮ੍ਰਿਤਸਰ, 11 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਨੈਸ਼ਨਲ ਇੰਸਟੀਚਿਊਟ ਆਫ ਲੇਬਰ ਇਕਨੋਮਿਕਸ ਰੀਸਰਚ ਐਂਡ ਡਿਵੈਲਪਮੈਂਟ ਦਿੱਲੀ (ਭਾਰਤ PPN1101201803ਸਰਕਾਰ ਦਾ ਨੀਤੀ ਆਯੋਗ ਬਾਰੇ ਇੰਸਟੀਚਿਊਟ) ਤੋਂ ਸਿਖਲਾਈ ਪ੍ਰਾਪਤ ਕਰ ਰਹੇ 24 ਵਿਕਾਸ਼ੀਲ ਦੇਸ਼ਾਂ ਦੇ 28 ਸਿਵਲ ਸਰਵਿਸਜ਼ ਅਧਿਕਾਰੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।ਉਨਾਂ ਦੇ ਇਸ ਦੌਰੇ ਦਾ ਪ੍ਰਬੰਧ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ  ਐਡਮਨਿਸਟਰੇਸ਼ਨ (ਮੈਗਸਿਪਾ ਪੰਜਾਬ) ਵੱਲੋਂ ਕੀਤਾ ਗਿਆ।ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਨੇ ਇਨਾਂ ਅਧਿਕਾਰੀਆਂ ਨੂੰ ਲੰਗਰ ਛਕਾਉਣ ਤੋਂ ਇਲਾਵਾ ਉਨਾਂ ਨੂੰ ਧਾਰਮਿਕ ਕਿਤਾਬਾਂ ਦਾ ਇਕ ਇਕ ਸੈਟ ਭੇਂਟ ਕੀਤਾ।
ਮੈਗਸਿਪਾ ਦੇ ਡਾਇਰੈਕਟਰ ਜਨਰਲ ਅਤੇ ਪੰਜਾਬ ਸਰਕਾਰ ਦੇ ਵਿਸ਼ੇਸ਼ ਮੁੱਖ ਸਕੱਤਰ ਸਰਵੇਸ਼ ਕੌਸ਼ਲ ਤੇ  ਇੰਸਟੀਚਿਊਟ ਦੇ ਡਾਇਰੈਕਟਰ ਸ੍ਰੀਮਤੀ ਰਾਜੀ.ਪੀ ਸ੍ਰੀਵਾਸਤਵਾ ਨੇ ਇਨਾਂ ਅਧਿਕਾਰੀਆਂ ਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਐਸ.ਪੀ.ਜੋਸ਼ੀ ਜੀ.ਐਮ (ਪ੍ਰਬੰਧ), ਜਰਨੈਲ ਸਿੰਘ, ਸੀਨੀਅਰ ਸਲਾਹਕਾਰ ਅਤੇ ਮੈਗਸੀਪਾ ਦੇ ਕੋਰਸ ਡਾਇਰੈਕਟਰ ਡਾ. ਪੀ.ਵੀ ਰਾਓ ਨੂੰ ਇਸ ਵਫ਼ਦ ਦੇ ਨਾਲ ਉਨਾਂ ਦੀ ਸਹੂਲਤ ਵਾਸਤੇ ਭੇਜਿਆ।ਵਫ਼ਦ ਦੇ ਇਹ ਅਧਿਕਾਰੀ ਅਫਗਾਨਿਸਤਾਨ, ਅਜਰਬੀਜਾਨ, ਭੁਟਾਨ, ਬੋਟਸਵਾਨ, ਸੋਟੇ ਦਵੋਰੇ, ਫਿਜੀ, ਗਰਨਾਡਾ, ਇਰਾਨ, ਕੀਨੀਆ, ਕ੍ਰਿਬਤੀ, ਲਾਈਬੀਰੀਆ, ਮਾਲਦੀਪ, ਮਾਲਾਵੀ, ਯੁਗਾਂਡਾ, ਉਰਗਈ, ਉਜਬੇਕਿਸਤਾਨ, ਜਾਂਬੀਆ, ਮਾਰੇਸ਼ਿਸ਼, ਈਜਿਪਤ, ਐਲ-ਸਾਲਵੇਡਰ, ਸ੍ਰੀਲੰਕਾ, ਤੰਜਾਨੀਆਂ, ਤਾਜਿਕਸਤਾਨ ਅਤੇ ਇਥੋਪੀਆ ਦੇਸ਼ਾਂ ਨਾਲ ਸਬੰਧਤ ਸਨ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply