ਅੰਮ੍ਰਿਤਸਰ, 11 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਜਿਲਾ ਕਚਿਹਰੀਆਂ ਦੇ ਕਾਨਫਰੰਸ ਹਾਲ ਵਿਖੇ ਕਰਮਜੀਤ ਸਿੰਘ ਜਿਲਾ ਤੇ ਸੈਸ਼ਨ ਜੱਜ-ਕਮ-
ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮਿ੍ਰਤਸਰ ਦੀ ਅਗਵਾਈ ਹੇਠ ਮੈਡਮ ਮੋਨਿਕਾ ਸ਼ਰਮਾ, ਸੀ.ਜੇ.ਐਮ-ਕਮ-ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਮੀਟਿੰਗ ਕੀਤੀ।
ਸੀ.ਜੇ.ਐਮ ਨੇ ਜੇਲ ਅੰਦਰ ਸੁਚੱਜੇ ਪ੍ਰਬੰਧਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ।ਉਨਾਂ ਨੇ ਜੇਲ ਸੁਪਰਡੈਂਟ ਨੂੰ ਕਿਹਾ ਕਿ ਕੈਦੀਆਂ ਨੂੰ ਜੇਲ ਅੰਦਰ ਮੈਡੀਕਲ ਸਹੂਲਤਾਂ ਦਿੱਤੀਆਂ ਜਾਣ ਅਤੇ ਸਮੇਂ ਸਮੇਂ ਤੇ ਉਨਾਂ ਦਾ ਚੈਕਅਪ ਕੀਤਾ ਜਾਵੇ।ਉਨਾਂ ਨੇ ਕਿਹਾ ਕਿ ਪੇਸ਼ੀ ਮੌਕੇ ਆਉਣ ਵਾਲੇ ਕੈਦੀਆਂ ਨੂੰ ਸਮੇਂ ਸਿਰ ਲਿਆਂਦਾ ਜਾਵੇ।ਉਨਾਂ ਇਹ ਵੀ ਕਿਹਾ ਕਿ ਕੈਦੀਆਂ ਦੀ ਪੇਸ਼ੀ ਵੀਡੀਓ ਕਾਨਫਰੰਸ ਰਾਹੀਂ ਵੀ ਕਰਵਾਈ ਜਾ ਸਕਦੀ, ਜਿਸ ਦਾ ਅਦਾਲਤ ਵਿੱਚ ਵੀ ਯੋਗ ਪ੍ਰਬੰਧ ਹੈ। ਮੀਟਿੰਗ ਵਿੱਚ ਲੋਕ ਅਦਾਲਤਾਂ, ਨੈਸ਼ਨਲ ਲੋਕ ਅਦਾਲਤਾਂ, ਨਾਲਸਾ ਵਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਲੀਗਲ ਏਡ, ਪੈਰਾ ਲੀਗਲ ਵਲੰਟੀਅਰ ਬਾਰੇ ਵਿਚਾਰ ਕੀਤੇ ਗਏ।
ਜਿਲੇ ਦੇ ਡਿਪਟੀ ਕਮਲਦੀਪ ਸਿੰਘ ਸੰਘ ਨੇ ਕਿਹਾ ਕਿ ਉਹ ਜੇਲ ਪ੍ਰਬੰਧਾਂ ਨੂੰ ਲੈ ਕੇ ਕਾਫੀ ਸੁਹਿਰਦ ਹਨ।ਉਨਾਂ ਕਿਹਾ ਕਿ ਜੇਲ ਅੰਦਰ ਕੈਦੀਆਂ ਨੂੰ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਲਈ ਹੋਰ ਸਟਾਫ ਤਾਇਨਾਤ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਆਫ ਪੁਲਿਸ ਐਸ.ਐਸ.ਸ੍ਰੀਵਾਸਤਵਾ, ਐਸ.ਐਸ.ਪੀ ਦਿਹਾਤੀ, ਐਸ.ਐਸ.ਧਾਲੀਵਾਲ, ਵਧੀਕ ਜਿਲਾ ਤੇ ਸੈਸ਼ਨ ਜੱਜ ਚੀਫ ਜੁਡੀਸ਼ੀਅਲ ਮੈਜਿਸਟਰੇਟ, ਜਿਲਾ ਅਟਾਰਨੀ, ਸੁਪਰਡੈਂਟ ਸੈਂਟਰਲ ਜੇਲ ਆਦਿ ਨੇ ਭਾਗ ਲਿਆ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …
Punjab Post Daily Online Newspaper & Print Media