Tuesday, July 7, 2026

ਭਾਸ਼ਣ ਮੁਕਾਬਲਾ, ਰੋਡ ਸ਼ੋਅ, ਸੈਮੀਨਾਰ ਅਤੇ ਮੁਫਤ ਮੈਡੀਕਲ ਤੇ ਪ੍ਰਦੂਸ਼ਣ ਚੈਕਅੱਪ ਕੈਂਪ ਲਗਾਇਆ

 ਸੜਕ ਸੁਰੱਖਿਆ ਸਪਤਾਹ ਦਾ ਛੇਵਾਂ ਦਿਨ
ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਐਸ.ਐਸ.ਸ੍ਰੀਵਾਸਤਵ ਆਈ.ਪੀ.ਐਸ ਦੇ ਨਿਰਦੇਸ਼ਾਂ ਤਹਿਤ ਮਨਾਏ ਜਾ ਰਹੇ PPN1701201805ਸੜਕ ਸੁਰੱਖਿਆ ਸਪਤਾਹ ਦੇ ਛੇਵੇਂ ਦਿਨ ਟਰੈਫਿਕ ਪੁਲਿਸ ਵੱਲੋ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ।ਅਲੈਗਜੈਂਡਰਾ ਸਕੂਲ ਵਿਖੇ ਟਰੈਫਿਕ ਨਿਯਮਾਂ ਅਤੇ ਸੜਕ ਹਾਦਸਿਆਂ ਬਾਰੇ ਬਾਸ਼ਣ ਮੁਕਬਲਾ ਕਰਵਾਇਆ ਗਿਆ।ਜਿਸ ਵਿੱਚ ਹੋਲੀ ਹਾਰਟ ਪ੍ਰੈਜੀਡੈਂਸੀ ਦੀ ਵਿਦਿਆਰਥਣ ਪਲਵੀਨ ਕੌਰ ਤੇ ਜਗਤ ਜਯੋਤੀ ਦੇ ਹਰਸ਼ ਧੁੰਨਾ ਨੇ ਪਹਿਲਾ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ.ਟੀ ਰੋਡ ਦੇ ਸਨੇਹਦੀਪ ਨੇ ਦੂਜਾ, ਅਲੈਗਜੈਂਡਰਾ ਸਕੂਲ ਦੀ ਵੰਸ਼ਿਕਾ ਸ਼ਰਮਾ ਅਤੇ ਸਰਕਾਰੀ ਕੰਨਿਆ ਸੀਨੀ. ਸਕੂਲ ਮਹਾ ਸਿੰਘ ਗੇਟ ਦੀ ਦਿਲਪ੍ਰੀਤ ਕੌਰ ਨੇ ਤੀਜਾ ਅਤੇ ਡੀ.ਏ.ਵੀ ਪਬਲਿਕ ਸਕੂਲ ਦੀ ਸਮਿਤ ਸੇਠੀ ਨੇ ਦਿਲ ਵਧਾਊ ਇਨਾਮ ਪ੍ਰਾਪਤ ਕੀਤਾ।
ਜੇਤੂਆਂ ਨੂੰ ਸਰਬਜੀਤ ਸਿੰਘ ਬਾਜਵਾ ਏ.ਸੀ.ਪੀ ਟਰੈਫਿਕ ਅਤੇ ਸਬ ਇੰਸਪੈਕਟਰ  ਪਰਮਜੀਤ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈਲ ਅਤੇ ਪ੍ਰਿੰਸੀਪਲ ਮੈਡਮ ਸੁਮਨ ਈਗਲ ਨੇ ਇਨਾਮ ਤਕਸੀਮ ਕੀਤੇ।ਸਥਾਨਕ ਭੰਡਾਰੀ ਪੁੱਲ `ਤੇ ਵਾਹਣਾਂ ਦਾ ਮੁਫਤ ਪ੍ਰਦੂਸ਼ਨ ਚੈਕਅੱਪ ਕੈਂਪ ਵੀ ਲਗਾਇਆ ਗਿਆ।
ਜਿੰਨਾਂ ਦੌਰਾਨ ਕੱਲ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਐਨ.ਸੀ.ਸੀ ਕੈਡਿਟਾਂ ਵੱਲੋ ਨਾਵਲਟੀ ਚੌਕ ਤੋਂ ਲਾਰੰਸ ਰੋਡ `ਤੇ ਇੱਕ ਰੋਡ ਸ਼ੋਅ ਕੀਤਾ ਗਿਆ।ਇਹਨਾਂ ਬੱਚਿਆਂ ਨੇ ਹੱਥਾਂ ਵਿੱਚ ਆਮ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਚਾਇਨਾ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕਰਦੇ ਬੈਨਰ ਅਤੇ ਤਖਤੀਆਂ ਪਕੜੀਆਂ ਹੋਈਆਂ ਸਨ।ਇਸ ਮੋਕੇ ਪਹੁੰਚੇ ਕਮਿਸ਼ਨਰ ਪੁਲਿਸ ਨੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਉਨਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।ਸ੍ਰੀਮਤੀ ਜਸਵੰਤ ਕੌਰ ਪੀ.ਪੀ.ਐਸ ਏ.ਡੀ.ਸੀ.ਪੀ ਟ੍ਰੈਫਿਕ ਅਤੇ ਸਰਬਜੀਤ ਸਿੰਘ ਪੀ.ਪੀ.ਐਸ ਏ.ਸੀ.ਪੀ ਟ੍ਰੈਫਿਕ, ਇੰਸਪੈਕਟਰ ਕੁਲਦੀਪ ਕੌਰ ਅਤੇ ਸਬ-ਇੰਸਪੈਕਟਰ ਪਰਮਜੀਤ ਸਿੰਘ ਨੇ ਰੋਡ ਸ਼ੋਅ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸੇ ਤਰਾਂ ਸਥਾਨਕ ਟ੍ਰੈਫਿਕ ਦਫਤਰ ਵਿਖੇ ਸਰਮਨ ਕੁਮਾਰ ਦੇ ਸਹਿਯੋਗ ਨਾਲ ਕਿਉਰ-ਐਂਡ-ਕੈਅਰ ਹਸਪਤਾਲ ਦੀ ਮਦਦ ਨਾਲ ਇੱਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ।ਮੈਡੀਕਲ ਕੈਂਪ ਦਾ ਉਦਘਾਟਨ ਅਮਰੀਕ ਸਿੰਘ ਪਵਾਰ ਪੀ.ਪੀ.ਐਸ ਡੀ.ਸੀ.ਪੀ, ਸ੍ਰੀਮਤੀ ਜਸਵੰਤ ਕੌਰ ਪੀ.ਪੀ.ਐਸ ਏ.ਡੀ.ਸੀ.ਪੀ ਟ੍ਰੈਫਿਕ,ਅੰਮ੍ਰਿਤਸਰ ਵੱਲੋ ਕੀਤਾ ਗਿਆ।ਕੈਂਪ ਦੌਰਾਨ ਰਿਕਸ਼ਾ ਚਾਲਕਾਂ, ਆਟੋ ਰਿਕਸ਼ਾ ਚਾਲਕਾਂ ਅਤੇ ਟੈਕਸੀ ਡਰਾਈਵਰ ਤੋਂ ਇਲਾਵਾ ਟ੍ਰੈਫਿਕ ਕਰਮਚਾਰੀਆਂ ਦਾ ਮੈਡੀਕਲ ਚੈਕਅੱਪ ਕੀਤਾ ਗਿਆ।ਜਿਸ ਵਿੱਚ ਈ.ਸੀ.ਜੀ, ਬਲੱਡ ਪ੍ਰੈਸ਼ਰ, ਸ਼ੂਗਰ ਟੈਸਟ ਅਤੇ ਅੱਖਾਂ ਤੇ ਹੱਡੀਆਂ ਦਾ ਚੈਕਅੱਪ ਕੀਤਾ ਗਿਆ।
ਇਸ ਤੋ ਇਲਾਵਾ ਏਅਰ-ਫੋਰਸ ਸਟੇਸ਼ਨ ਕੈਂਟ ਵਿਖੇ ਸਬ-ਇੰਸਪੈਕਟਰ ਪਰਮਜੀਤ ਸਿੰਘ, ਐਚ.ਸੀ ਸਲਵੰਤ ਸਿੰਘ ਟਰੈਫਿਕ ਐਜੂਕੇਸ਼ਨ ਸੈਲ ਅਤੇ ਸੁਰਿੰਦਰਪਾਲ ਸਿੰਘ ਟ੍ਰੈਫਿਕ ਮਾਰਸ਼ਲ ਵੱਲੋ ਇੱਕ ਟ੍ਰੈਫਿਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਅਤੇ ਏਅਰ-ਫੋਰਸ ਦੇ ਜਵਾਨਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ।ਟ੍ਰੈਫਿਕ ਕਰਮਚਾਰੀਆ ਵੱਲੋ ਆਮ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਵੱਖ-ਵੱਖ ਚੌਕਾਂ ਵਿੱਚ ਪੈਫਲੈਂਟ ਵੀ ਵੰਡੇ ਗਏ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply