ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ- ਜਸਬੀਰ ਸਿੰਘ ਸੱਗੂ) – ਆਪਣੀ ਕਲਾ ਨੂੰ ਲੋਕਾਂ ਸਾਹਮਣੇ ਰੱਖਣ ਲਈ ਸਥਾਨਕ ਆਰਟ ਗੈਲਰੀ ਵਿਖੇ ਅੱਜ 8
ਕਲਾਕਾਰਾਂ ਵਲੋਂ `ਆਰਟਿਸਟ ਹੱਬ` ਦੇ ਬੈਨਰ ਹੇਠ ਭਾਰਤ ਦੀ ਝਲਕ ਸਬੰਧੀ ਪ੍ਰਦਰਸ਼ਨੀ ਲਗਾ ਲਗਾਈ ਗਈ।ਜਿਸ ਦਾ ਉਦਘਾਟਨ ਅੰਮ੍ਰਿਤਸਰ ਦੇ ਉਘੇ ਆਰਟਿਸਟ ਤੇ ਮਾਨਯੋਗ ਸਿਵਲ ਜੱਜ ਅੰਮ੍ਰਿਤਸਰ ਅਰਜੁਨ ਸਿੰਘ ਨੇ ਕੀਤਾ।
ਇਸ ਪ੍ਰਦਰਸ਼ਨੀ ਸਬੰਧੀ ਜਾਣਕਾਰੀ ਦੇਂਦਿਆਂ ਡਾਕਟਰ ਅਰਵਿੰਦਰ ਸਿੰਘ ਚਮਕ ਜਨਰਲ ਸਕੱਤਰ ਨੇ ਦੱਸਿਆ ਕਿ 8 ਕਲਾਕਾਰਾਂ ਸ਼ਮਾ ਸ਼ਰਮਾ, ਅਨੁਰਾਧਾ, ਪੂਜਾ ਸ਼ਰਮਾ, ਵਿਨੀਤਾ ਪ੍ਰਭੂ, ਰਾਹੁਲ, ਗਗਨ ਮਲਹੋਤਰਾ, ਸ਼੍ਰੀਮਤੀ ਸਵਾਤੀ ਭਟਨਾਗਰ ਅਤੇ ਵਸੁੰਦਰਾ ਆਦਿ ਵਲੋਂ 40 ਦੇ ਕਰੀਬ ਕਲਾਕ੍ਰਿਤਾਂ ਲੋਕਾਂ ਦੇ ਰੂਬਰੂ ਕੀਤੀਆਂ ਗਈਆਂ ਹਨ।ਜਿੰਨਾਂ ਨੂੰ ਦੇਖਣ ਲਈ ਸ਼ਹਿਰ ਦੇ ਮੰਨੇ ਹੋਏ ਕਲਾਕਾਰ ਅਤੇ ਆਰਟ ਗੈਲਰੀ ਦੇ ਮੈਂਬਰ ਪਹੁੰਚੇ ਹੋਏ ਹਨ।ਉਨ ਕਿਹਾ ਕਿ ਇਹ ਪ੍ਰਦਰਸ਼ਨੀ 21.1.2018 ਤੱਕ ਚੱਲੇਗੀ।ਜਿਸ ਦੋਰਾਨ ਸਕੂਲਾਂ, ਕਾਲਜਾਂ ਦੇ ਵਿਦਿਆਰਥੀ ਆਰਟਿਸਟਾਂ ਨੂੰ ਮਿਲ ਕੇ ਆਰਟ ਦੀਆਂ ਬਾਰੀਕੀਆਂ ਸਿੱਖ ਸਕਣਗੇ।
ਉਦਘਾਟਨ ਮੌਕੇ ਆਰਟ ਗੈਲਰੀ ਦੇ ਚੇਅਰਮੈਨ ਰਾਜਿੰਦਰ ਮੋਹਨ ਸਿੰਘ ਛੀਨਾ ਦੀ ਧਰਮ ਪਤਨੀ ਤੇ ਮੈਂਬਰ ਅਰਟ ਗੈਲਰੀ ਸ਼੍ਰੀਮਤੀ ਤਜਿੰਦਰ ਛੀਨਾ ਦਾ ਜਨਮ ਦਿਨ ਵੀ ਮਨਾਇਆ ਗਿਆ।ਇਸ ਮੌਕੇ ਡਾ. ਪੀ.ਐਸ ਗਰੋਵਰ, ਸੁਭਾਸ਼ ਚੰਦਰ, ਕੁਲਵੰਤ ਸਿੰਘ, ਸੁਖਪਾਲ ਸਿੰਘ, ਨਰਿੰਦਰ ਸਿੰਘ ਬੁੱਤ ਤਰਾਸ਼, ਸੀ.ਐਸ ਬੱਗਾ ਅਤੇ ਓ.ਪੀ ਸ਼ਰਮਾ ਆਦਿ ਮੌਜੂਦ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media