Tuesday, July 7, 2026

ਪੁਲਿਸ ਕਮਿਸ਼ਨਰ ਨੇ ਇਮਾਨਦਾਰੀ ਨਾਲ ਡਿਊਟੀ ਕਰਨ ਵਾਲੇ ਪੁਲਿਸ ਕਰਮਚਾਰੀਆਂ ਤੇ ਹੋਰਨਾਂ ਨੂੰ ਕੀਤਾ ਸਨਮਾਨਿਤ

ਸੜਕ ਸੁਰੱਖਿਆ ਸਪਤਾਹ ਦੇ ਸਮਾਪਤੀ ਸਮਾਰੋਹ
ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਸੱਗੂ)   ਸੜਕ ਸੁਰੱਖਿਆ ਸਪਤਾਹ ਦਾ ਸਮਾਪਤੀ ਸਮਾਰੋਹ ਅੱਜ ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ PPN1701201808ਵਿਖੇ ਕਰਵਾਏ ਗਏ ਸਮਾਗਮ ਦੌਰਾਨ ਕਮਿਸ਼ਨਰ ਪੁਲਿਸ ਐਸ.ਐਸ ਸ੍ਰੀਵਾਸਤਵ ਆਈ.ਪੀ.ਐਸ, ਨਗਰ ਨਿਗਮ ਕਮਿਸ਼ਨਰ ਮੈਡਮ ਸੋਨਾਲੀ ਗਿਰੀ, ਡੀ.ਸੀ.ਪੀ ਅਮਰੀਕ ਸਿੰਘ ਪਵਾਰ, ਏ.ਡੀ.ਸੀ.ਪੀ-2 ਲਖਬੀਰ ਸਿੰਘ, ਏ.ਡੀ.ਸੀ.ਪੀ ਟਰੈਫਿਕ ਸ੍ਰੀਮਤੀ ਜਸਵੰਤ ਕੌਰ ਰਿਆੜ, ਏ.ਸੀ.ਪੀ. ਟ੍ਰੈਫਿਕ ਸਰਬਜੀਤ ਸਿੰਘ ਬਾਜਵਾ, ਸਕੂਲ ਚੇਅਰਮੈਨ ਬਲਬੀਰ ਬਜਾਜ, ਐਸ.ਐਨ ਜੋਸ਼ੀ, ਪ੍ਰਿਸੀਪਲ ਮੈਡਮ ਵਿਨੋਦਤਾ ਸਾਖਿਆਨ ਤੋਂ ਇਲਾਵਾ ਵੱਖ ਸਕੂਲਾਂ ਤੋਂ ਪ੍ਰਿੰਸੀਪਲ, ਵਾਇਸ ਆਫ ਅੰਮ੍ਰਿਤਸਰ ਤੋਂ ਡਾ. ਰਕੇਸ਼ ਸ਼ਰਮਾ, ਮੈਡਮ ਰੀਆ ਖੰਨਾ ਲਾਈਫ ਹੋਲਿਕ ਅਤੇ ਸ਼ਹਿਰ ਦੀਆਂ ਅਲੱਗ ਅਲ਼ੱਗ ਵਾਰਡਾਂ ਦੇਂ ਕੌਸਲਰ, 1-ਬਟਾਲੀਅਨ ਗਰਲਜ਼ ਐਨ.ਸੀ.ਸੀ ਕੈਡਿਟ, ਵਿਦਿਆਰਥੀ ਤੇ ਟ੍ਰੈਫਿਕ ਮਾਰਸ਼ਲ ਸੁਰਿੰਦਰਪਾਲ, ਇੰਸਪੈਕਟਰ ਅਮੋਲਕ ਸਿੰਘ, ਇੰਸਪੈਕਟਰ ਕੁਲਦੀਪ ਕੌਰ, ਸਬ ਇੰਸਪੈਕਟਰ ਪਰਮਜੀਤ ਸਿੰਘ ਟ੍ਰੈਫਿਕ ਐਜੂਕੇਸ਼ਨ ਹਾਜਰ ਸਨ।
ਏ.ਸੀ.ਪੀ ਸਰਬਜੀਤ ਸਿੰਘ ਬਾਜਵਾ ਨੇ ਸੜਕ ਸੁਰੱਖਿਆ ਸਪਤਾਹ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ।ਜਦਕਿ ਨਿਗਮ ਕਮਿਸ਼ਨਰ ਮੈਡਮ ਸੋਨਾਲੀ ਗਿਰੀ ਤੇ ਡੀ.ਸੀ.ਪੀ ਅਮਰੀਕ ਸਿੰਘ ਪਵਾਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਦੀ ਵਿਦਿਆਰਥਣ ਰੋਬਨਜੀਤ ਕੌਰ ਨੇ ਸੜਕੀ ਹਾਦਸਿਆਂ ਬਾਰੇ ਬਹੁਤ ਹੀ ਦਰਦ ਭਰੀ ਕਵਿਤਾ ਪੇਸ਼ ਕੀਤੀ, ਡੀ.ਏ.ਵੀ ਇੰਟਰਨੈਸ਼ਨਲ ਅਤੇ ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਟ੍ਰੈਫਿਕ `ਤੇ ਅਧਾਰਿਤ ਨੁੱਕੜ ਨਾਟਕ ਪੇਸ਼ ਕੀਤੇ।ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਭੰਗੜਾ ਅਤੇ ਸੀਨੀਅਰ ਸਕੈਡੰਰੀ ਗਰਲਜ਼ ਸਕੂਲ ਮਹਾਂ ਸਿੰਘ ਗੇਟ ਦੀਆਂ ਵਿਦਿਆਰਥਣਾ ਨੇ ਗਿੱਧੇ ਦੀਆਂ ਧਮਾਲਾਂ ਪਾਈਆਂ।
ਪੁਲਿਸ ਕਮਿਸ਼ਨਰ ਸ੍ਰੀਵਾਸਤਵ ਨੇ ਸਮਾਜਸੇਵੀ ਸੰਸਥਾਵਾਂ ਦੇ ਮੁੱਖੀਆਂ, ਸਕੂਲਾਂ ਦੇ ਪ੍ਰਿੰਸੀਪਲਾਂ, ਬੈਸਟ ਡਰਾਈਵਰਾਂ, ਐਨ.ਸੀ.ਸੀ ਕੈਡਿਟਾਂ, ਟ੍ਰੈਫਿਕ ਮਾਰਸ਼ਲ ਤੇ ਇਮਾਨਦਾਰੀ ਨਾਲ ਡਿਊਟੀ ਕਰਨ ਵਾਲੇ ਪੁਲਿਸ ਕਰਮਚਾਰੀਆਂਨੂੰ ਸਨਮਾਨਿਤ ਕੀਤਾ।ਉਨਾਂ ਨੇ ਆਪਣੇ ਭਾਸ਼ਨ ਦੌਰਾਨ ਕਿਹਾ ਕਿ ਟ੍ਰੈਫਿਕ ਨਿਯਮ ਸਾਡੀ ਸੁਰੱਖਿਆ ਲਈ ਹਨ ਨਾ ਕਿ ਕੋਈ ਮਜਬੂਰੀ ਹੈ।ਉਨਾਂ ਨੇ ਸਕੂਲੀ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਸੁਚੇਤ ਕਰਦਿਆਂ ਕਿਹਾ ਕਿ ਉਹ ਡਿਸਿਪਲਿਨ ਅਤੇ ਸਖਤ ਮਿਹਨਤ ਨਾਲ ਹੀ ਉਚੇ ਮੁਕਾਮ `ਤੇ ਪੁਹੰਚ ਸਕਦੇ ਹਨ।ਟ੍ਰੈਫਿਕ ਪੁਲਿਸ ਨੂੰ ਇਸ ਉਪਰਾਲੇ ਲਈ ਸ਼ਾਬਾਸ਼ ਤੇ ਵਧਾਈ ਦਿੱਤੀ।ਆਖੀਰ ਵਿੱਚ ਏ.ਡੀ.ਸੀ.ਪੀ ਟ੍ਰੈਫਿਕ ਮੈਡਮ ਜਸਵੰਤ ਕੌਰ ਨੇ ਉਨਾਂ ਸ੍ਰੀ ਰਾਮ ਆਸ਼ਰਮ ਮੈਨਜਮੈਂਟ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply