ਧੂਰੀ, 17 ਜਨਵਰੀ (ਪੰਜਾਬ ਪੋਸਟ- ਪਰਵੀਨ ਗਰਗ) – ਸਥਾਨਕ ਪੁਰਾਣੀ ਤਹਿਸੀਲ ਕੰਪਲੈਕਸ ਧੂਰੀ ਵਿਖੇ ਵਸੀਕਾ ਨਵੀਸਾਂ ਅਤੇ ਅਸਟਾਮ ਫਰੋਸਾਂ ਵੱਲੋਂ ਪੂਰੀ-ਛੋਲੇ ਅਤੇ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ। ਮੁਖੀ ਪਵਨ ਕੁਮਾਰ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਵੱਲੋਂ ਹਰ ਸਾਲ ਜਨਵਰੀ ਦੇ ਮਹੀਨੇ ‘ਚ ਵਸੀਕਾ ਨਵੀਸਾਂ ਅਤੇ ਅਸ਼ਟਾਮ ਫਰੋਸ਼ਾਂ ਦੀ ਮਦਦ ਨਾਲ ਇਹ ਲੰਗਰ ਲਗਾਇਆ ਜਾਂਦਾ ਹੈ ਅਤੇ ਆਉਂਦੇ-ਜਾਂਦੇ ਰਾਹਗੀਰ ਲੋਕਾਂ ਨੂੰ ਬੈਠ ਕੇ ਲੰਗਰ ਛਕਾਇਆ ਜਾਂਦਾ ਹੈ।ਇਸ ਮੌਕੇ ਪਵਨ ਕੁਮਾਰ ਗਰਗ, ਮੁਕੇਸ਼ ਕੁਮਾਰ,ਮਹਿੰਦਰ ਪਾਲ ਜਿੰਦਲ, ਮਹੇਸ਼ ਜਿੰਦਲ, ਜਗਦੀਸ਼ ਚੰਦ ਗਰਗ, ਸੁਖਰਾਮ ਦਾਸ, ਚਮਕੌਰ ਸਿੰਘ, ਭੁਪਿੰਦਰ ਕੁਮਾਰ, ਦਵਿੰਦਰ ਕੁਮਾਰ, ਵਿਜੈ ਕੁਮਾਰ, ਹਰਵਿੰਦਰ ਸਿੰਘ, ਰਾਕੇਸ਼ ਕੁਮਾਰ ਬੱਬੂ, ਸੁਰਿੰਦਰ ਕੁਮਾਰ, ਹੇਮ ਰਾਜ, ਅਸ਼ਵਨੀ ਗਰਗ, ਪਾਲੀ ਕੁਮਾਰ, ਟਿੰਕੂ, ਦੀਪਕ ਕੁਮਾਰ ਦੀਪੂ, ਅਮਨਦੀਪ ਜਿੰਦਲ, ਰੁਪਿੰਦਰ ਧੂਰੀ ਅਤੇ ਅਸ਼ੋਕ ਸੈਣੀ ਆਦਿ ਹਾਜਰ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media