Wednesday, July 8, 2026

ਸਰਕਾਰੀ ਸਕੂਲਾਂ `ਚ ਵਿਦਿਆ ਦਾ ਡਿੱਗ ਰਿਹਾ ਪੱਧਰ ਚਿੰਤਾਜਨਕ – ਭੋਮਾ

ਅੰਮ੍ਰਿਤਸਰ, 18 ਜਨਵਰੀ (ਪੰਜਾਬ ਪਸੋਟ ਬਿਊਰੋ) – ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਡਾ. ਮਨਜੀਤ ਸਿੰਘ ਭੋਮਾ ਵਰਕਿੰਗ ਕਮੇਟੀ ਮੈਂਬਰ Manjit Singh Bhomaਸ਼੍ਰੋਮਣੀ ਅਕਾਲੀ ਦਲ, ਜਥੇਬੰਦਕ ਸਕੱਤਰ ਸਰਬਜੀਤ ਸਿੰਘ ਸੋਹਲ, ਫੈਡਰੇਸ਼ਨ ਦੇ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ, ਸਲਾਹਕਾਰ ਸਤਨਾਮ ਸਿੰਘ ਕੰਡਾ, ਐਡਵੋਕੇਟ ਅਮਰਜੀਤ ਸਿੰਘ ਪਠਾਨਕੋਟ, ਜਨਰਲ ਸਕੱਤਰ ਵਿਕਰਮ ਗੁਲਜਾਰ ਸਿੰਘ ਖੋਜਕੀਪੁਰ ਅਤੇ ਕੁਲਦੀਪ ਸਿੰਘ ਮਜੀਠਾ ਨੇ ਇਕ ਸਾਂਝੇ ਬਿਆਨ ਵਿਚ ਸਰਕਾਰੀ ਸਕੂਲਾਂ ਅੰਦਰ ਵਿਦਿਆ ਦੇ ਡਿੱਗ ਰਹੇ ਪੱਧਰ ‘ਤੇ ਚਿੰਤਾ ਜਾਹਰ ਕੀਤੀ ਹੈ।
ਉਨਾਂ ਕਿਹਾ ਕਿ ਪਿਛਲੇ ਲਗਭਗ ਦੋ ਮਹੀਨਿਆਂ ਤੋਂ ਸਕੂਲਾਂ ਵਿਚ ਪੰਜਾਬ ਸਿੱਖਿਆ ਸਕੱਤਰ ਵਲੋਂ ਜ਼ਾਰੀ ਸਿਲੇਬਸ ਨੂੰ ਤੋਤੇ ਵਾਂਗ ਰੱਟਾ ਲਵਾਇਆ ਜਾ ਰਿਹਾ ਹੈ।ਸਕੂਲ ਅਧਿਆਪਕ ਦੁਚਿੱਤੀ ਵਿਚ ਹਨ ਕਿ ਸਲਾਨਾ ਪ੍ਰੀਖਿਆ ਵਿੱਚ ਪੇਪਰ ਬੋਰਡ ਦੇ ਸਿਲੇਬਸ ਅਨੁਸਾਰ ਆਵੇਗਾ ਜਾਂ ਸਕੱਤਰ ਸਾਹਿਬ ਦੇ ਸਿਲੇਬਸ ਵਿਚੋਂ।ਵਿਦਿਆ ਦੇ ਪੱਧਰ ਦਾ ਹੇਠਾਂ ਡਿੱਗਣ ਦਾ ਮੁੱਖ ਕਾਰਨ ਅੱਠਵੀਂ ਜਮਾਤ ਤੱਕ ਵਿਦਿਆਰਥੀਆਂ ਨੂੰ ਫੇਲ ਨਾ ਕਰਨ ਦੀ ਨੀਤੀ ਵੀ ਜਿੰਮੇਵਾਰ ਹੈ।ਅਧਿਆਪਕਾਂ ਨੂੰ ਹੁਣ ਪੜਾਉਣ ਦੀ ਲੋੜ ਨਹੀਂ ਅਤੇ ਵਿਦਿਆਰਥੀਆਂ ਨੂੰ ਪੜਨ ਦੀ ਲੋੜ ਨਹੀਂ।ਇਸ ਨੀਤੀ ‘ਤੇ ਚਲਦਿਆਂ ਆਉਦੇ ਕੁੱਝ ਸਾਲਾਂ ਤੱਕ ਅੱਧਾ ਪੰਜਾਬ ਅਨਪੜ ਬਣ ਜਾਵੇਗਾ।ਦੂਜਾ ਵੱਡਾ ਕਾਰਨ ਇਹ ਹੈ ਕਿ ਪੰਜਾਬ ਸਰਕਾਰ ਦੇ ਮੰਤਰੀਆਂ, ਵਿਧਾਇਕਾਂ, ਅਫ਼ਸਰਸ਼ਾਹੀ ਅਤੇ ਕਰਮਚਾਰੀਆਂ ਦੇ ਆਪਣੇ ਬੱਚੇ ਇਹਨਾਂ ਸਰਕਾਰੀ ਸਕੂਲਾਂ ਵਿਚ ਨਹੀਂ ਪੜਦੇ, ਜਿਸ ਕਾਰਨ ਸਰਕਾਰ ਨੇ ਇਨਾਂ ਸਕੂਲਾਂ ਤੋਂ ਮੰੂਹ ਮੋੜ ਲਿਆ ਹੈ।ਪ੍ਰਾਈਵੇਟ ਸਕੂਲ ਇਹਨਾਂ ਉਚ ਸ਼੍ਰੇਣੀ ਦੇ ਲੋਕਾਂ ਦੇ ਹਨ, ਜਿਨਾਂ ਵਿੱਚ ਹਰ ਕਿਸਮ ਦੀ ਸਹੂਲਤ ਮੌਜੂਦ ਹੈ।
ਉਨਾਂ ਹੋਰ ਕਿਹਾ ਕਿ ਅਧਿਆਪਕਾਂ ਕੋਲ ਇਹ ਵੀ ਹੱਕ ਨਹੀਂ ਰਿਹਾ ਕਿ ਉਹ ਵਿਦਿਆਰਥੀਆਂ ਨੂੰ ਝਿੜਕ ਸਕਣ। ਵਿਦਿਆਰਥੀਆਂ ਨੂੰ ਅਧਿਆਪਕਾਂ ਕੋਲੋਂ ਕਿਸੇ ਕਿਸਮ ਦਾ ਕੋਈ ਡਰ ਨਹੀਂ।ਜਦੋਂ ਵਿਦਿਆਰਥੀਆਂ ਨੂੰ ਪਤਾ ਹੈ ਕਿ ਉਨਾਂ ਨੇ ਪਾਸ ਹੋ ਹੀ ਜਾਣਾ ਹੈ ਤਾਂ ਪੜਨਗੇ ਕਿਉ? ਸਕੂਲਾਂ ਵਿਚ ਅਧਿਆਪਕਾਂ ਦੀ ਲਗਾਤਾਰ ਘਾਟ ਨੇ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਹੈ।ਸਿੱਖਿਆ ਸਕੱਤਰ ਵਲੋਂ ਸੈਂਕੜੇ ਅਧਿਆਪਕਾਂ ਨੂੰ ਚੈਕਿੰਗ ਦੇ ਨਾਮ ‘ਤੇ ਸਕੂਲਾਂ ਤੋਂ ਬਾਹਰ ਕਰ ਦਿੱਤਾ ਗਿਆ ਹੈ।ਅਧਿਆਪਕਾਂ ਦੀ ਭਰਤੀ ਵਿਦਿਆਰਥੀਆਂ ਨੂੰ ਪੜਾਉਣ ਲਈ ਕੀਤੀ ਗਈ ਸੀ, ਪਰ ਅਧਿਆਪਕਾਂ ਕੋਲੋਂ ਗੈਰ-ਵਿਦਿਅਕ ਕੰਮ ਲੈ ਕੇ ਵਿਦਿਆ ਦੇ ਪੱਧਰ ਨੂੰ ਖੋਰਾ ਲਾਇਆ ਗਿਆ ਹੈ।ਸਰਕਾਰ ਨੂੰ ਵਿਦਿਆ ਦੇ ਪੱਧਰ ਵਿਚ ਸੁਧਾਰ ਲਿਆਉਣ ਲਈ ਆਪਣੀਆਂ ਨੀਤੀਆਂ ਦੀ ਸਵੈ-ਪੜਚੋਲ ਕਰਨੀ ਚਾਹੀਦੀ ਹੈ।ਅਧਿਆਪਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਕੂਲ ਸਮੇਂ ਦੌਰਾਨ ਪੂਰੀ ਦਿਆਨਤਦਾਰੀ ਨਾਲ ਵਿਦਿਆਰਥੀਆਂ ਨੂੰ ਪੜਾਉਣ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply