Friday, April 17, 2026

ਕਲਕੱਤਾ ਨੇ ਸਿਧਾਂਤਾ ਖਾਤਰ ਅਹੁਦੇ ਤਿਆਗਣ ਨੂੰ ਪਹਿਲ ਦਿੱਤੀ – ਜੀ.ਕੇ

ਕਿਹਾ ਉਸਾਰੂ ਸਿਆਸਤ ਕਰਨ ਸਿੱਖ ਸਿਆਸਤ ’ਚ ਆ ਰਹੇ ਨੌਜਵਾਨ

ਨਵੀਂ ਦਿੱਲੀ, 18 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਥਕ ਆਗੂ ਮਨਜੀਤ ਸਿੰਘ ਕਲਕੱਤਾ ਦੇ ਅਕਾਲ ਚਲਾਣੇ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ Manjit Calcuttaਪੰਥ ਦਾ ਘਾਟਾ ਕਰਾਰ ਦਿੱਤਾ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਕਲਕੱਤਾ ਬਾਰੇ ਇੱਕ ਗੱਲ ਮਸ਼ਹੂਰ ਹੈ ਕਿ ਉਨ੍ਹਾਂ ਨੇ ਸਿਧਾਂਤਾ ਖਾਤਿਰ ਅਹੁੱਦੇ ਤਿਆਗਣ ਨੂੰ ਪਹਿਲ ਦਿੱਤੀ ਤਾਂ ਕਿ ਸਿੱਖ ਸਿਧਾਂਤਾ ਦੀ ਪਹਿਰੇਦਾਰੀ ਅਤੇ ਗੁਰੂ ਵਲੋਂ ਦਰਸ਼ਾਏ ਗਏ ਜੀਵਨ ਜਾਂਚ ਦੀ ਪ੍ਰੋੜਤਾ ਹੋ ਸਕੇ।ਜੀ.ਕੇ ਨੇ ਕਿਹਾ ਕਿ ਉਨਾਂ ਦੇ ਪਿਤਾ ਦੇ ਸਹਿਯੋਗੀ ਰਹੇ ਕਲਕੱਤਾ ਨੇ ਲੰਬੇ ਸਮੇਂ ਤਕ ਪੰਥ ਦੀ ਸੇਵਾ ਕੀਤੀ ਹੈ।ਭਾਵੇਂ ਉਨ੍ਹਾਂ ਨਾਲ ਸਿਆਸੀ ਆਹਮਣਾ-ਸਾਹਮਣਾ ਵੀ ਹੁੰਦਾ ਰਿਹਾ, ਪਰ ਉਹ ਪੰਥਕ ਸੋਚ ਵਾਲੇ ਪੁਰਾਣੇ ਲੀਡਰ ਸਨ।
ਕਲਕੱਤਾ ਨੂੰ ਪੰਥ ਦਾ ਵਿਦਵਾਨ ਅਤੇ ਪ੍ਰਚਾਰਕ ਕਰਾਰ ਦਿੰਦੇ ਹੋਏ ਜੀ.ਕੇ ਨੇ ਕਲਕੱਤਾ ਵੱਲੋਂ ਨੌਜਵਾਨਾਂ ਨੂੰ ਸਿੱਖੀ ਸਿਧਾਂਤਾ ਨਾਲ ਜੋੜਨ ਲਈ ਲਗਾਏ ਗਏ ਗੁਰਮਤਿ ਕੈਂਪਾਂ ਨੂੰ ਬੇਮਿਸਾਲ ਦੱਸਿਆ।ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ’ਚ ਇੱਕ ਨਿਮਾਣੇ ਵਰਕਰ ਤੋਂ ਪ੍ਰਧਾਨਗੀ ਅਹੁੱਦੇ ਤੱਕ ਦੇ ਕਲਕੱਤਾ ਦੇ ਸਫ਼ਰ ਨੂੰ ਨੌਜਵਾਨ ਪੰਥਕ ਆਗੂਆਂ ਲਈ ਪ੍ਰੇਰਣਾ ਸਰੋਤ ਦੱਸਦੇ ਹੋਏ ਜੀ.ਕੇ ਨੇ ਕਲਕੱਤਾ ਵੱਲੋਂ ਬਾਦਲ ਸਰਕਾਰ ’ਚ ਸਿੱਖਿਆ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਵੱਜੋਂ ਪੰਥਕ ਦਰਦ ਰੱਖਦੇ ਹੋਏ ਕੀਤੇ ਗਏ ਕਾਰਜਾਂ ਨੂੰ ਚਾਨਣ ਮੁਨਾਰਾ ਦੱਸਿਆ।ਜੀ.ਕੇ ਨੇ ਸਿੱਖ ਸਿਆਸਤ ’ਚ ਆ ਰਹੇ ਨੌਜਵਾਨਾਂ ਨੂੰ ਵੀ ਪੰਥ ਲਈ ਉਸਾਰੂ ਸਿਆਸਤ ਕਰਨ ਦਾ ਸੱਦਾ ਦਿੱਤਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply