ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਥਾਨਕ ਰਾਮਬਾਗ ਥਾਣਾ (ਏ-ਡਵੀਜ਼ਨ) ਦੀ ਪੁਲਿਸ ਚੌਕੀ ਬੱਸ ਦੇ ਇੰਚਾਰਜ ਏ.ਐਸ.ਆਈ
ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਮੋਬਾਇਲ ਚੋਰੀ/ਖੋਹ ਕਰਨ ਵਾਲੇ ਦੋਸ਼ੀ ਜੁਗਰਾਜ ਸਿੰਘ ਉਰਫ ਟੀਂਡਾ ਵਾਸੀ ਰਸੂਲਪੁਰ ਕੱਲਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 3 ਚੋਰੀ ਦੇ ਮੋਬਾਇਲ ਬਰਾਮਦ ਕੀਤੇ ਜਾਣ ਦੀ ਖਬਰ ਹੈ।ਚੌਕੀ ਇੰਚਾਰਜ ਅਨੁਸਾਰ ਦੋਸ਼ੀ ਦੇ ਖਿਲਾਫ਼ ਆਈ.ਪੀ.ਸੀ ਦੀ ਧਾਰਾ 379-ਬੀ, 379, 411 ਤਹਿਤ ਥਾਣਾ ਏ-ਡਵੀਜ਼ਨ ਵਿਖੇ ਮੁਕੱਦਮਾ ਨੰਬਰ 20 ਦਰਜ ਕੀਤਾ ਗਿਆ ਹੈ।ਉਨਾਂ ਕਿਹਾ ਕਿ ਬਾਰੀਕੀ ਨਾਲ ਪੁੱਛਗਿੱਛ ਉਪਰੰਤ ਹੋਰ ਇੰਕਸਾਫ ਹੋਣ ਦੀ ਸੰਭਾਵਨਾ ਹੈ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media