Wednesday, July 22, 2026

ਸਰਦੀ `ਚ ਰਾਤ ਸਮੇਂ ਡਿਊਟੀ ਕਰ ਰਹੇ ਕਰਮਚਾਰੀਆਂ ਨੂੰ ਚਾਹ ਬਿਸਕੁੱਟਾਂ ਦਾ ਲੰਗਰ ਛਕਾਇਆ

ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਦਿਨ-ਰਾਤ ਡਿਊਟੀ ਕਰਦੇ ਪੁਲਿਸ ਕਰਮਚਾਰੀਆਂ ਲਈ ਕਮਿਸ਼ਨਰ ਪੁਲਿਸ ਵਲੋਂ ਵਧੀਆ ਤੇ PPN2501201802ਸ਼ਲਾਘਾਯੋਗ ਉਪਰਾਲਾ ਕਰਦਿਆਂ ਆਪਣੇ ਅਧੀਨ ਤਾਇਨਾਤ ਸਮੂਹ ਗਜਟਿਡ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਭਰ ਸਰਦੀ ਵਿੱਚ ਰਾਤ ਦੇ ਸਮੇਂ ਡਿਊਟੀ ਕਰ ਰਹੇ ਕਰਮਚਾਰੀਆਂ ਨੂੰ ਚਾਹ ਬਿਸਕੁੱਟਾਂ ਦਾ ਲੰਗਰ ਛਕਾਇਆ ਜਾਵੇ।ਤਸਵੀਰ ਵਿੱਚ ਇਹਨਾਂ ਹਦਾਇਤਾਂ ਮੁਤਾਬਿਕ ਰਾਤ ਦੇ ਸਮੇਂ ਡਿਊਟੀ `ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਚੈਕਿੰਗ ਦੌਰਾਨ ਏ.ਸੀ.ਪੀ ਮਨਜੀਤ ਸਿੰਘ ਅਤੇ ਏ.ਸੀ.ਪੀ ਪ੍ਰਭਜੋਤ ਸਿੰਘ ਵਿਰਕ ਵਲੋਂ ਚਾਹ ਦਾ ਲੰਗਰ ਛਕਾਊਂਦੇ ਹੋਏ।ਸਮੂਹ ਕਰਮਚਾਰੀਆਂ ਅਤੇ ਸਮੁੱਚੇ ਸ਼ਹਿਰ ਵਾਸੀਆਂ ਵਲੋਂ ਕਮਿਸ਼ਨਰ ਪੁਲਿਸ ਦੇ ਕੀਤੇ ਜਾ ਰਹੇ ਇਸ ਉਪਰਾਲੇ ਦੀ ਪ੍ਰਸੰ਼ਸਾਂ ਕੀਤੀ ਜਾ ਰਹੀ ਹੈ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …

Leave a Reply