Sunday, March 15, 2026

ਖੇਡਾਂ ’ਚ ਆਤਮ ਪਬਲਿਕ ਸਕੂਲ ਦੇ ਬੱਚਿਆਂ ਨੇ ਦਿਖਾਏ ਰੌਚਿਕ ਮੁਕਾਬਲੇ

ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ’ਚ ਬੱਚਿਆਂ ਦੇ ਖੇਡ ਮੁਕਾਬਲੇ ਕਰਵਾਏ PPN2501201805ਗਏ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਪ੍ਰਮੁੱਖ ਨੇਤਰ ਸਰਜਨ ਡਾ. ਚਰਨ ਕਮਲ ਸਿੰਘ, ਡਾ. ਜਸਜੀਤ ਕੌਰ, ਦੀਪ ਦੇਵਿੰੰਦਰ ਸਿੰਘ, ਕੌਂਸਲਰ ਪ੍ਰਮੋਦ ਬਬਲਾ, ਕੌਂਸਲਰ ਸੁਰਿੰਦਰ ਕੁਮਾਰ ਛਿੰਦਾ, ਡਾ. ਜਗਦੀਸ਼ ਸਚਦੇਵਾ, ਰਵਿੰਦਰ ਕੁਮਾਰ ਸ਼ਰਮਾ ਅਤੇ ਵਿਜੇ ਵਰਮਾ ਆਦਿ ਮਹਿਮਾਨਾਂ ਨੇ ਸ਼ਿਰਕਤ ਕੀਤੀ, ਜਿੰਨ੍ਹਾਂ ਦਾ ਸਵਾਗਤ ਕਰਦਿਆਂ ਸਕੂਲ ਦੇ ਡਾਇਰੈਕਟਰ ਤੇ ਪ੍ਰਮੁੱਖ ਸ਼ਾਇਰ ਦੇਵ ਦਰਦ ਅਤੇ ਪ੍ਰਿੰਸੀਪਲ ਟੀਨਾ ਸ਼ਰਮਾ ਨੇ ਸਕੂਲ ਦੀਆਂ ਅਕਾਦਮਿਕ ਗਤੀਵਿਧੀਆਂ ਬਾਰੇ ਚਾਨਣਾ ਪਾਇਆ।ਹਾਜ਼ਰ ਪਤਵੰਤਿਆਂ ਵੱਲੋਂ ਸਾਂਝੇ ਤੌਰ `ਤੇ ਨੀਲੇ ਅੰਬਰਾਂ ’ਚ ਰੰਗ ਬਿਰੰਗੇ ਗੁਬਾਰੇ ਛੱਡ ਕੇ ਮੁਲਕ ਭਰ ਵਿੱਚ ਅਮਨ, ਸ਼ਾਂਤੀ ਅਤੇ ਵਿਕਾਸ ਦੀ ਕਾਮਨਾ ਕੀਤੀ।ਉਦਘਾਟਨੀ ਸ਼ਬਦ ਬੋਲਦਿਆਂ ਨੇਤਰ ਸਰਜਨ ਡਾ. ਚਰਨ ਕਮਲ ਸਿੰਘ ਨੇ ਇਸ ਸਮੇਂ ਆਪਣੇ ਕਿੱਤੇ ਦੇ ਅਨੁਭਵ ਵਿੱਚੋਂ ਤੱਥਾਂ ਤੇ ਅਧਾਰਿਤ ਹੈਰਾਨੀਜਨਕ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਅਜੋਕੀ ਨੌਜਵਾਨ ਪੀੜ੍ਹੀ ਤੇ ਖਾਸ ਕਰਕੇ ਬੱਚਿਆਂ ਦਾ ਸੈਲ ਫੋਨ ਨਾਲ ਜੁੜੇ ਰਹਿਣਾ, ਜਿੱਥੇ ਉਨ੍ਹਾਂ ਦਾ ਪੜ੍ਹਨਾ ਲਿਖਣਾ ਪ੍ਰਭਾਵਿਤ ਹੁੰਦਾ ਹੈ, ਉਥੇ ਅੱਖਾਂ ਤੇ ਵੀ ਖਤਰਨਾਕ ਪ੍ਰਭਾਵ ਪੈਂਦੇ ਹਨ। ਉਨ੍ਹਾਂ ਅਜਿਹੇ ਖੇਡ ਮੁਕਾਬਲਿਆਂ ਦੀ ਵਕਾਲਤ ਕਰਦਿਆਂ ਬੱਚਿਆਂ ਨੂੰ ਸਕੂਲੀ ਪੜ੍ਹਾਈ ਦੇ ਨਾਲ-ਨਾਲ ਉਸਾਰੂ ਖੇਡਾਂ ਵੱਲ ਰੁਚਿਤ ਹੋਣ ਲਈ ਪ੍ਰੇਰਿਆ।
ਟਾਈਗਰ, ਪੈਂਥਰ ਅਤੇ ਲਾਈਨਜ਼ ਆਦਿ ਗਰੁੱਪਾਂ ’ਚ ਖੇਡਣ ਵਾਲੇ ਵਿਦਿਆਰਥੀਆਂ ਨੇ ਵਾਲੀਬਾਲ, ਖੋ-ਖੋ, ਦੌੜ, ਬੋਰੀ ਦੌੜ, ਤਿੰਨ ਲੱਤੀ ਦੌੜ, ਚਿਮਚਾ ਦੌੜ, ਰੱਸੀ ਟੱਪਣਾ, ਡੰਢ ਬੈਠਕਾਂ ਆਦਿ ਵਿੱਚ ਰੁਮਾਂਚਿਕ ਪ੍ਰਦਰਸ਼ਨ ਕੀਤਾ। ਹਾਜ਼ਰ ਪਤਵੰਤਿਆਂ ਨੇ ਜੇਤੂ ਖਿਡਾਰੀਆਂ ਨੂੰ ਹੌਂਸਲਾ ਅਫਜਾਈ ਲਈ ਇਨਾਮ, ਸਨਮਾਨ ਦੇ ਕੇ ਨਿਵਾਜਿਆ। ਸਕੂਲੀ ਬੱਚਿਆਂ ਵੱਲੋਂ ਇਸ ਸਮੇਂ ਗਿੱਧਾ, ਭੰਗੜਾ, ਸਕਿੱਟਾਂ, ਕੋਰਿਓਗ੍ਰਾਫੀ ਅਤੇ ਗੀਤ-ਸੰਗੀਤ ਰਾਹੀਂ ਭਰਪੂਰ ਮਨੋਰੰਜਨ ਕੀਤਾ। ਹੋਰਨਾਂ ਤੋਂ ਇਲਾਵਾ ਇਸ ਸਮੇਂ ਸੁਭਾਸ਼ ਸ਼ਰਮਾ, ਪ੍ਰਤੀਕ ਸਹਿਦੇਵ, ਅੰਕਿਤਾ ਸਹਿਦੇਵ, ਮੈਡਮ ਪਰਮਜੀਤ, ਨਵਦੀਪ ਕੁਮਾਰ, ਤ੍ਰਿਪਤਾ, ਕਿਰਨਜੋਤੀ, ਅਨੂ, ਕੀਰਤੀ, ਮਿਨਾਕਸ਼ੀ, ਨੇਹਾ, ਪੂਨਮ ਸ਼ਰਮਾ, ਗੀਤਾ, ਮਮਤਾ, ਅਰਜੁਨ, ਸ਼ੁਸ਼ੀਲ, ਪ੍ਰਿਅੰਕਾ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸਕੂਲ ਸਟਾਫ ਅਤੇ ਮਾਪੇ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply