Sunday, March 15, 2026

ਸ੍ਰੀ ਚੇਤਨ ਮੁਨੀ ਬਾਬਾ ਦੀ 40ਵੀਂ ਬਰਸੀ ਮਨਾਈ

ਧੂਰੀ, 25 ਜਨਵਰੀ (ਪੰਜਾਬ ਪੋਸਟ- ਪਰਵੀਨ ਗਰਗ) – ਅੱਜ ਡੇਰਾ ਬਾਬਾ ਚੇਤਨ ਮੂਨੀ ਜੀ ਪੀਰ ਬਾਬਾ ਲਾਲਾਂ ਵਾਲਾ ਬੇਨੜਾ ਗੇਟ ਧੂਰੀ ਪਿੰਡ ਵਿਖੇ ਸ੍ਰੀ ਸ੍ਰੀ 108 PPN2501201806ਬਾਬਾ ਚੇਤਨ ਮੁਨੀ ਜੀ ਦੀ 40ਵੀਂ ਬਰਸੀ ਮਨਾਈ।ਜਿਸ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ, ਇਸ ਮੌਕੇ ਸਮੂਹ ਡੇਰਾ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਲਾਲਾਂ ਵਾਲੇ ਪੀਰਾਂ ਦਾ ਇਹ ਡੇਰਾ 50 ਸਾਲ ਪੁਰਾਣਾ ਹੈ।ਇਥੇ ਜਿਹੜੇ ਵੀ ਲੋਕ ਆਪਣੀ ਸੱਚੀ ਸਰਧਾ ਨਾਲ ਆ ਕੇ ਪੀਰਾਂ ਤੋਂ ਜੋ ਵੀ ਮੰਗਦੇ ਹਨ। ਉਹਨਾਂ ਦੀ ਹਰ ਇੱਛਾ ਪੂਰੀ ਹੁੰਦੀ ਹੈ।ਉਹਨਾਂ ਇਹ ਵੀ ਕਿਹਾ ਕਿ ਬਾਬਾ ਚੇਤਨ ਮੁਨੀ ਜੀ ਦੀ ਬਰਸੀ ਹਰ ਸਾਲ ਬੜੀ ਧੂਮ-ਧਾਮ ਨਾਲ ਮਨਾਈ ਜਾਂਦੀ ਹੈ।ਇਸ ਮੌਕੇ ਐਸ.ਜੀ.ਪੀ.ਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਵੀ ਹਾਜਰੀ ਲਗਾਈ।ਸਬਜ਼ੀ-ਪੂਰੀ, ਕੜਾਹ ਪ੍ਰਸ਼ਾਦ ਅਤੇ ਚੋਲਾਂ ਦਾ ਅਟੁੱਟ ਲੰਗਰ ਵੀ ਵਰਤਾਇਆ ਗਿਆ।ਕਮੇਟੀ ਮੈਬਰਾਂ ਨੇ ਸ਼ਹਿਰ ਵਾਸੀਆਂ ਦੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply