ਬਠਿੰਡਾ, 28 ਜਨਵਰੀ (ਅਵਤਾਰ ਸਿੰਘ ਕੈਂਥ- ਜਸਵਿੰਦਰ ਸਿੰਘ ਜੱਸੀ) – ਜਿਲਾ ਪ੍ਰਸ਼ਾਸਨ ਵਲੋਂ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਵਿਖੇ ਸਿੱਖਿਆ ਸੈਲ ਅਤੇ 10
ਕਲਸਟਰਾਂ ਵਿਚ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਮੁਫ਼ਤ ਕੌਚਿੰਗ ਕਲਾਸਾਂ 26 ਜਨਵਰੀ ਤੌਂ ਸ਼ੁਰੂ ਕੀਤੀਆਂ ਗਈਆਂ ਹਨ।ਇਹ ਕੋਚਿੰਗ ਕਲਾਸਾਂ ਸਿੱਖਿਆ ਦੇ ਖੇਤਰ ਵਿਚ ਬੇਹਤਰੀਨ ਨਤੀਜੇ ਪ੍ਰਾਪਤ ਕਰਨ ਲਈ ਸ਼ੁਰੂ ਕੀਤੀਆਂ ਗਈਆਂ ਹਨ।ਇਹ ਸਿੱਖਿਆ ਸੈਲ ਡਿਪਟੀ ਕਮਿਸ਼ਨਰ ਦਿਪਰਵਾ ਲਾਕਰਾ ਦੀ ਪ੍ਰਧਾਨਗੀ ਹੇਠ ਸ਼ੁਰੂ ਕੀਤਾ ਗਿਆ ਹੈ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਉਪ ਮੰਡਲ ਮੈਜਿਸਟਰੇਟ ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਅਤੇ ਪ੍ਰਾਇਮਰੀ), ਸਾਰੇ ਡਿਪਟੀ ਡੀ.ਈ.ਓਜ਼ ਅਤੇ ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਮੈਂਬਰ ਹੋਵੇਗਾ।ਉਪ ਮੰਡਲ ਮੈਜਿਸਟਰੇਟ ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ 10ਵੀਂ ਕਲਾਸ ਦੇ ਬੁੱਚਿਆਂ ਲਈ ਅੰਗਰੇਜੀ, ਹਿਸਾਬ, ਸਾਇੰਸ ਦੇ ਵਿਸ਼ਿਆਂ ਲਈ ਇਹ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ 12ਵੀਂ ਦੇ ਬੱਚਿਆਂ ਲਈ ਇਹ ਕਲਾਸਾਂ ਸਿਰਫ਼ ਅੰਗਰੇਜੀ ਵਿਸ਼ੇ ਵਿੱਚ ਹੀ ਸ਼ੁਰੂ ਕੀਤੀਆਂ ਗਈਆਂ ਹਨ।ਉਪ ਮੰਡਲ ਮੈਜਿਸਟਰੇਟ ਬਠਿੰਡਾ ਨੇ ਦੱਸਿਆ ਕਿ ਇਨ੍ਹਾਂ ਕਲਾਸਾਂ ਲਈ ਸਿਲੇਸਬ ‘‘ਪਰਿਆਸ’’ ਸੈਂਟਰਲ ਯੂਨੀਵਰਸਿਟੀ ਵਲੋਂ ਤਿਆਰ ਕੀਤਾ ਗਿਆ ਹੈ।ਇਹ ਸਿਲੇਬਸ ਉਨ੍ਹਾਂ ਨੂੰ 8 ਦਿਨ ਛੁੱਟੀਆਂ ਵਾਲੇ ਨਿਰਧਾਰਤ ਕੀਤੇ ਗਏ ਦਿਨਾਂ `ਚ ਪੂਰਾ ਕੀਤਾ ਜਾਵੇਗਾ।
Check Also
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ
ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …
Punjab Post Daily Online Newspaper & Print Media