ਨਵੀਂ ਦਿੱਲੀ, 29 ਜਨਵਰੀ (ਪੰਜਾਬ ਪੋਸਟ ਬਿਊਰੋ) – ਸਿਰਸਾ ਨੇ ਸਾਂਸਦਾ ਨੂੰ ਰਾਜੀਵ ਗਾਂਧੀ ਤੋਂ ਭਾਰਤ ਰਤਨ ਖ਼ਿਤਾਬ ਵਾਪਸ ਲੈਣ ਦੀ ਮੰਗ ਚੁੱਕਣ ਦੀ ਅਪੀਲ
ਕਰਦੇ ਹੋਏ ਟਾਈਟਲਰ ਦੀ ਇਸ ਮਾਮਲੇ ’ਤੇ 33 ਸਾਲ ਚੁੱਪ ਰਹਿਣ ਨੂੰ ਗੈਰ ਮਾਮੂਲੀ ਘਟਨਾ ਦੱਸਿਆ।ਸਿਰਸਾ ਨੇ ਕਿਹਾ ਕਿ ਟਾਈਟਲਰ ਨੇ ਇਸ ਮਸਲੇ ’ਤੇ ਕਿਸੇ ਜਾਂਚ ਏਜੰਸੀ, ਪੁਲਿਸ ਜਾਂ ਕਮਿਸ਼ਨ ਨੂੰ ਇਸ ਬਾਬਤ ਕੋਈ ਜਾਣਕਾਰੀ ਅੱਜ ਤਕ ਨਹੀਂ ਦਿੱਤੀ ਸੀ।ਇਸ ਲਈ ਟਾਈਟਲਰ ਦੇ ਖੁਲਾਸੇ ’ਤੇ ਦਿੱਲੀ ਪੁਲਿਸ ਨੂੰ ਟਾਈਟਲਰ ਨੂੰ ਸੰਮਨ ਭੇਜ ਕੇ ਸਾਰੇ ਰਿਕਾਰਡ ਦੀ ਪੜਤਾਲ ਕਰਨੀ ਚਾਹੀਦੀ ਹੈ।ਪ੍ਰਧਾਨ ਮੰਤਰੀ ਦਫ਼ਤਰ ਤੋਂ ਰਾਜੀਵ ਗਾਂਧੀ ਦੀ ਗੱਡੀ ਦੇ ਦਿੱਲੀ ਘੁੱਮਣ ਸਬੰਧੀ ਤਥਾਂ ਨੂੰ ਇੱਕਤ੍ਰ ਕਰਕੇ ਤੁਰੰਤ ਸਾਜਿਸ਼ ਕਰਤਾ ਦੇ ਤੌਰ ’ਤੇ ਟਾਈਟਲਰ ਅਤੇ ਰਾਜੀਵ ਗਾਂਧੀ ਖਿਲਾਫ਼ ਮੁਕਦਮਾ ਦਰਜ ਹੋਣਾ ਚਾਹੀਦਾ ਹੈ।
ਸਿਰਸਾ ਨੇ ਇਸ ਸਬੰਧੀ ਸੁਪਰੀਮ ਕੋਰਟ ਦੀ ਨਿਗਰਾਨੀ ਕਮੇਟੀ ਕੋਲ ਪਹੁੰਚ ਕਰਨ ਦਾ ਐਲਾਨ ਕਰਦੇ ਹੋਏ ਸੁਪਰੀਮ ਕੋਰਟ ਦੀ ਐਸ.ਆਈ.ਟੀ ਨੂੰ ਇਸ ਮਾਮਲੇ ’ਤੇ ਧਿਆਨ ਦੇਣ ਦੀ ਅਪੀਲ ਕੀਤੀ।ਸਿਰਸਾ ਨੇ ਦੋਸ਼ ਲਗਾਇਆ ਕਿ ਰਾਜੀਵ ਗਾਂਧੀ ਨੇ ਦਿੱਲੀ ਦੇ ਸਾਰੇ ਸੰਸਦ ਮੈਂਬਰਾਂ ਨੂੰ ਸਿੱਖਾਂ ਦਾ ਕਤਲੇਆਮ ਕਥਿਤ ਤੌਰ ’ਤੇ ਕਰਨ ਦਾ ਟੀਚਾ ਦਿੱਤਾ ਸੀ।ਸਭ ਤੋਂ ਵੱਧ ਆਪਣੇ ਇਲਾਕੇ ’ਚ ਕਤਲੇਆਮ ਕਰਵਾਉਣ ਵਾਲੇ ਆਗੂਆਂ ਨੂੰ ਉਚੇ ਅਹੁਦੇ ਦੇ ਕੇ ਬਾਅਦ ’ਚ ਕਥਿਤ ਤੌਰ ’ਤੇ ਨਿਵਾਜਿਆ ਗਿਆ ਸੀ।ਸਿਰਸਾ ਨੇ ਕਿਹਾ ਕਿ ਰਾਜੀਵ ਗਾਂਧੀ ਨੇ ਆਪਣੀ ਮਾਤਾ ਦੀ ਲਾਸ਼ ਘਰ ’ਚ ਰੱਖੇ ਹੋਣ ਦੇ ਬਾਵਜੂਦ ਦਿੱਲੀ ਵਿਖੇ ਚੋਰੀ-ਛਿੱਪੇ ਘੁੱਮ ਕੇ ਸੰਸਦ ਮੈਂਬਰਾਂ ਸਿੱਖਾਂ ਦਾ ਕਤਲ ਕਰਨ ਲਈ ਕਥਿਤ ਹੱਲਾਸ਼ੇਰੀ ਦਿੱਤੀ ਸੀ।ਸਿਰਸਾ ਨੇ ਇਸ ਮਸਲੇ ’ਤੇ ਟਾਈਟਲਰ ਵੱਲੋਂ ਬਹਿਸ ਕਰਨ ਦੀ ਦਿੱਤੀ ਗਈ ਚੁਨੌਤੀ ਨੂੰ ਅਕਾਲੀ ਦਲ ਵੱਲੋਂ ਕਬੂਲ ਕਰਨ ਦਾ ਵੀ ਐਲਾਨ ਕੀਤਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media