Wednesday, July 15, 2026

ਗੁਰੂ ਰਵਿਦਾਸ ਜੀ ਮਹਾਰਾਜ

Guru Ravidas Ji
ਸਤਿਗੁਰੂ ਰਵਿਦਾਸ ਜੀ ਸੁਣੋ ਮੇਰੀ ਪੁਕਾਰ,
ਆਣ ਖੜ੍ਹਾ ਮੈ ਆਪ ਦੇ ਦੁਆਰ।
ਆਵਾਗੋਣ ਦੇ ਚੱਕਰਾਂ ਤੋਂ ਮੁੱਕਤ ਕਰੋ,
ਨਾਮ ਨਾਲ ਜ਼ੋੜੋ ਰੂਹ ਮੇਰੀ ਦੀ ਤਾਰ।

ਦਲਿਤਾਂ ਨੂੰ ਤੁਸਾਂ ਮਾਣ ਦਿਵਾਇਆ,
ਪਾਪੀਆਂ ਨੂੰ ਕੀਤਾ ਭਵ ਸਾਗਰ ਤੋਂ ਪਾਰ,
ਬੇੜਾ ਕੌਮ ਦਾ ਪਾਰ ਲਗਾਇਆ,
ਨਾਮ ਨਾਲ ਜ਼ੋੜੋ ਮੇਰੀ ਰੂਹ ਦੀ ਤਾਰ।

ਅਨਹਦ ਨਾਦ ਸੁਣਾ ਦਿਓ ਮੈਨੂੰ,
‘ਫ਼ਕੀਰਾ’ ਹੁਣ ਵਿਛੋੜਾ ਨਾ ਹੁੰਦਾ ਸਹਾਰ।
ਛੁੱਟਕਾਰਾ ਜਨਮ ਮਰਨ ਤੋਂ ਦਿਵਾ ਦਿਓ,
ਨਾਮ ਨਾਲ ਜ਼ੋੜੋ ਰੂਹ ਮੇਰੀ ਦੀ ਤਾਰ।

ਸਤਿਗੁਰੂ ਰਵਿਦਾਸ ਜੀ ਸੁਣੋ ਮੇਰੀ ਪੁਕਾਰ,
ਆਣ ਖੜ੍ਹਾ ਮੈ ਆਪ ਦੇ ਦੁਆਰ।

PPW Vinod Faqira

 

 

 

 

 
ਵਿਨੋਦ ਫ਼ਕੀਰਾ ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ – 98721 97326

vinodfaqira8@gmial.com

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply