ਅੰਮ੍ਰਿਤਸਰ, 30 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਸਿਵਲ ਸਰਜਨ ਦਫਤਰ ਵਿਖੇ ਮਹਾਤਮਾ ਗਾਧੀ ਜੀ ਦੇ ਸਰਧਾਂਜਲੀ ਦਿਵਸ ਨੂੰ ਸਮਰਪਿਤ ਅੱਜ ਡਾ. ਨਰਿੰਦਰ ਕੌਰ ਦੀ ਪ੍ਰਧਾਨਗੀ ਹੇਠਾ ਕੁਸ਼ਟ ਰੋਗੀ ਦਿਵਸ ਮਨਾਇਆ ਗਿਆ।ਕੁਸ਼ਟ ਰੋਗੀਆਂ ਦੇ ਭੇਦ ਭਾਵ ਖਤਮ ਕਰਨ ਅਤੇ ਕੁਸ਼ਟ ਰੋਗੀਆਂ ਦਾ ਇਲਾਜ ਕਰਵਾਉਣ ਅਤੇ ਸਮਾਜ ਵਿੱਚ ਵਿਤਕਰਾ ਦੁਰ ਕਰਨ ਸਬੰਧੀ ਸਹੁੰ ਚੁੱਕੀ ਗਈ।ਇਸ ਸਬੰਧੀ ਜਾਣਕਾਰੀ ਦੇਂਦਿਆ ਡਾ. ਨਰਿੰਦਰ ਕੌਰ ਨੇ ਕਿਹਾ ਕਿ ਇਸ ਦਾ ਮੁੱਖ ਮੰਤਵ ਕੁਸ਼ਟ (ਕੌਹੜ) ਰੋਗ ਬਾਰੇ ਜਾਗਰੂੁਕਤਾ ਦੇਣਾ ਹੈ, ਤਾਂ ਜੌ ਕਿ ਆਮ ਜਨਤਾ ਨੂੰ ਇਸ ਰੌਗ ਦੇ ਲੱਛਣ ਬਾਰੇ ਜਾਣਕਾਰੀ ਹੋਵੇ ਅਤੇ ਇਸ ਰੋਗ ਦਾ ਮਰੀਜ਼ ਮਿਲਣ `ਤੇ ੳਸ ਦੀ ਜਾਚ ਪੜਤਾਲ ਕਰਕੇ ਸਰਕਾਰੀ ਸਿਹਤ ਕੇਂਦਰ ਤੇ ਜਲਦੀ ਭੇਜਿਆ ਜਾਵੇ ਅਤੇ ਉਸ ਨੂੰ ਪੂਰੇ ਕੋਰਸ ਦੀ ਮੁੱਫਤ ਦਵਾਈ ਦੇ ਕੇ ਉਸ ਦਾ ਇਲਾਜ ਦਿੱਤਾ ਜਾਵੇੁ ਤਾਂ ਕਿ ੳਹ ਦੂਜੇ ਲੋਕ ਜਿਹੜੇ ਕਿ ਇਸ ਮਰੀਜ ਦੇ ਸੰਪਰਕ ਵਿੱਚ ਆੳਦੇ ਹਨ, ਇਸ ਰੋਗ ਤੋਂ ਬਚ ਸਕਣ।
ਜਿਲਾ ਲੈਪਰੌਸੀ ਅਫਸਰ ਡਾ. ਜੌਤਿਕਾ ਕਲਸੀ ਨੇ ਦੱਸਿਆ ਕਿ ਇਸ ਕੁਸ਼ਟ ਰੋਗ ਦੇ ਮੁੱਖ ਲੱਛਣਾਂ ਬਾਰੇ ਬਣਾਏ ਹੋਏ ਪਲੇਅ ਕਾਰਡਾਂ ਨਾਲ ਇਲਾਜ `ਤੇ ਦਵਾਈਆਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ, ਜਿਵੇ ਕਿ ਸ਼ਰੀਰ `ਤੇ ਕਿਸੇ ਵੀ ਹਿਸੇ ਤੇ ਕੋਈ ਅਜੇਹਾ ਨਿਸ਼ਾਨ ਜਿਸ ਦਾ ਰੰਗ ਲਾਲ, ਚਿਟਾ ਜਾਂ ਤਾਂਬੇ ਰੰਗ ਦਾ ਹੋਵੇ ਜਿਸ `ਤੇ ਛੋਹ ਮਹਿਸੂਸ ਨਾ ਹੂੰਦੀ ਹੋਵੇ ਅਤੇ ਗਰਮ ਠੰਡਾ ਵੀ ਨਾ ਮਹਿਸੂਸ ਹੁੰਦਾ ਹੋਵੇ ਅਤੇ ਨਾਲ ਹੀ ਹੱਥਾਂ ਅਤੇ ਪੈਰਾਂ ਉਤੇ ਆਪਣੇ ਆਪ ਛਾਲੇ ਪੇ ਕੇ ਜਖਮ ਹੋ ਜਾਣਾ ਇਹ ਸਾਰੀਆ ਕੋਹੜ ਦੀਆਂ ਨਿਸ਼ਾਨੀਆਂ ਹਨ।ਉਹਨਾ ਨੇ ਇਹ ਵੀ ਦੱਸਿਆ ਕਿ ਜਦੋ ਮਰੀਜ ਲਗਾਤਾਰ ਇਸ ਦਵਾਈ ਦਾ ਕੋਰਸ ਪੁਰਾ ਕਰ ਲੈਂਦਾ ਹੈ, ਤਾ ਉਹ ਇਸ ਰੋਗ ਦੇ ਖਤਰੇ ਤੋਂ ਪੂਰੀ ਤਰਾਂ ਮੁਕਤ ਹੋ ਜਾਦਾ ਹੈ, ਜੇਕਰ ਕੋਈ ਮਰੀਜ ਦਵਾਈ ਦਾ ਕੋਰਸ ਪੂਰਾ ਹੋਣ ਪਹਿਲਾਂ ਹੀ ਇਸ ਨੂੰ ਛੱਡ ਦਿੰਦਾ ਹੈ ਤਾਂ ਉਹ ਆਪਣੇ ਆਲੇ ਦੁਆਲੇ ਅਤੇ ਹੋਰ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਇਸ ਰੋਗ ਦਾ ਸ਼ਿਕਾਰ ਬਣਾ ਸਕਦਾ ਹੈ।ਇਸ ਮੋਕੇ ਤੇ ਡਾ. ਸੁਖਪਾਲ ਸਿੰਘ, ਡਾ. ਮਦਨ, ਡਾ. ਨਰੇਸ਼ ਚਾਵਲਾ, ਅਮਰਦੀਪ ਸਿੰਘ, ਪਰਮਜੀਤ ਸਿੰਘ ਅਤੇ ਦਫਤਰ ਦਾ ਸਾਰਾ ਸਟਾਫ ਹਾਜਰ ਸੀ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …