ਮਾਮਲਾ ਬ੍ਰਿਜ ਕੋਰਸ ਤੇ ਮਿਡਲ ਸਕੂਲਾਂ ਦੀਆਂ ਪੋਸਟਾਂ ਦੇ ਖਾਤਮੇ ਦਾ
ਸੰਦੌੜ, 30 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਬੀ.ਐਡ ਅਧਿਆਪਕ ਫਰੰਟ ਵੱਲੋਂ ਸਰਕਾਰ ਖਿਲਾਫ ਤਕੜੇ ਸਘੰਰਸ਼ ਦਾ ਬਿਗੁਲ ਵਜਾ ਦਿੱਤਾ ਹੈ
ਇਸ ਸਬੰਧੀ ਸੁਬਾਈ ਮੀਟਿੰਗ ਵਿੱਚ ਭਾਗ ਲੈਣ ਉਪਰੰਤ ਜਾਣਕਾਰੀ ਦਿੰਦਿਆਂ ਫਰੰਟ ਦੇ ਸੂਬਾ ਕਮੇਟੀ ਮੈਂਬਰ ਆਗੂ ਕੇਵਲ ਸਿੰਘ ਮਾਹਮਦਪੁਰ ਨੇ ਦੱਸਿਆ ਕਿ ਫਰੰਟ ਦੀ ਸੁਬਾਈ ਕਮੇਟੀ ਦੇ ਸੱਦੇ `ਤੇ 5 ਫਰਵਰੀ ਨੂੰ ਜਿਲਾ ਪੱਧਰੀ ਰੋਸ ਰੈਲੀਆਂ ਕੀਤੀਆਂ ਜਾਣਗੀਆਂ ਅਤੇ 25 ਫਰਵਰੀ ਨੂੰ ਸਿੱਖਿਆ ਮੰਤਰੀ ਦੇ ਹਲਕਾ ਦੀਨਾ ਨਗਰ ਦੇ ਵਿੱਚ ਸੂਬਾ ਪੱਧਰੀ ਰੋਸ ਰੈਲੀ ਕਰਕੇ ਅਧਿਆਪਕਾਂ ਖਿਲਾਫ ਹੋ ਰਹੇ ਨਾਦਰਸਾਹੀ ਫੈਸਲਿਆਂ ਦਾ ਵਿਰੋਧ ਕੀਤਾ ਜਾਵੇਗਾ।ਮਾਹਮਦਪੁਰ ਨੇ ਦੱਸਿਆ ਕਿ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਲੰਬੇ ਸ਼ਮੇ ਤੋਂ ਬੀ.ਐੱਡ ਅਧਿਆਪਕ ਪੜਾ ਰਹੇ ਹਨ ਅਜਿਹੇ ਵਿੱਚ ਉਹਨਾਂ ਤੇ ਇੱਕ ਬ੍ਰਿਜ ਕੋਰਸ ਕਰਨ ਦਾ ਫੁਰਮਾਨ ਚਾੜ੍ਹਨਾ ਬਿਨਾਂ ਧੱਕੇਸ਼ਾਹੀ ਤੋਂ ਹੋਰ ਕੁਝ ਨਹੀਂ ਹੈ ਉਹਨਾਂ ਕਿਹਾ ਕਿ ਜਥੇਬੰਦੀ ਕਿਸੇ ਵੀ ਕੀਮਤ ਤੇ ਇਹ ਕੋਰਸ ਨਹੀਂ ਕਰੇਗੀ ਅਤੇ ਮਿਡਲ ਸਕੂਲਾਂ ਦੇ ਵਿੱਚੋਂ ਪੰਜਾਬੀ, ਹਿੰਦੀ, ਸਰੀਰਕ ਸਿੱਖਿਆ ਵਰਗੀਆਂ ਅਹਿਮ ਅਸਾਮੀਆਂ ਖਤਮ ਕਰਨਾ ਸਿੱਖਿਆ ਦੇ ਨਿੱਜੀਕਰਨ ਕਰਨ ਦਾ ਸੰਕੇਤ ਹੈ।ਉਹਨਾਂ ਕਿਹਾ ਕਿ ਅਫਸਰ ਦੱਸਣ ਕੇ ਇੱਕ ਪੰਜਾਬੀ ਵਾਲਾ ਅਧਿਆਪਕ ਹਿੰਦੀ ਕਿਵੇ ਪੜਾ ਸਕੇਗਾ? ਅਤੇ ਹਿੰਦੀ ਵਾਲਾ ਉਹਨਾਂ ਬਾਰੀਕੀਆਂ ਨਾਲ ਪੰਜਾਬੀ ਮਾਂ ਬੋਲੀ ਦਾ ਗਿਆਨ ਕਿਵੇ ਦੇ ਸਕਦਾ ਹੈ? ਇਸ ਹਿਸਾਬ ਨਾਲ ਤਾਂ ਕਿਸੇ ਵੀ ਵਿਸ਼ੇ `ਚ ਮਾਹਿਰ ਦੀ ਕੋਈ ਲੋੜ ਨਹੀਂ ਹੁੰਦੀ ਇਸ ਤਰ੍ਹਾਂ ਤਾਂ ਲੱਖਾਂ ਵਿਦਿਆਰਥੀਆਂ ਦੀ ਪੜਾਈ ਦਾ ਸਤਰ ਬਿਲਕੁੱਲ ਹੀ ਖਤਮ ਹੋ ਜਾਵੇਗਾ।ਉਹਨਾਂ ਕਿਹਾ ਕਿ ਸਾਰੀਆਂ ਜਥੇਬੰਦੀਆਂ ਇੱਕ ਹੋ ਲੜਨ ਤੇ ਅਜਿਹੇ ਸਿੱਖਿਆ ਵਿਰੋਧੀ ਫੈਸਲਿਆਂ ਦਾ ਡਟਵਾਂ ਵਿਰੋਧ ਕਰਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media