ਸੰਦੌੜ, 30 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸੂਬੇ ਭਰ ਦੇ ਵਿੱਚ ਚੱਲ ਰਹੀ ਪਲਸ ਪੋਲੀਓ ਮੁਹਿੰਮ ਦੇ ਤੀਸਰੇ ਦਿਨ ਜਿਲ੍ਹਾ ਸਿਹਤ ਅਫਸਰ ਡਾ.
ਪ੍ਰੇਮ ਪਾਲ ਸਿੰਘ ਗਿੱਲ ਵੱਲੋਂ ਕਸਬਾ ਸੰਦੌੜ ਅਤੇ ਪਿੰਡ ਪੰਜਗਰਾਈਆਂ ਦੇ ਵਿੱਚ ਝੁੱਗੀਆਂ ਤੇ ਗੱਡੀਆਂ ਵਾਲੇ ਪਰਿਵਾਰਾਂ ਵਿੱਚ ਜਾ ਕੇ ਮੁਹਿੰਮ ਅਧੀਨ ਪੋਲਿਓ ਬੂੰਦਾਂ ਦੇ ਪੀਣ ਸਬੰਧੀ ਜਾਂਚ ਕੀਤੀ ਗਈ।ਇਸ ਮੌਕੇ ਬੀ.ਈ.ਈ ਨਰਿੰਦਰਪਾਲ ਸਿੰਘ ਤੇ ਸਿਹਤ ਇੰਸਪੈਕਟਰ ਗੁਲਜ਼ਾਰ ਖਾਂਨ ਨੇ ਦੱਸਿਆ ਕਿ ਮੁੱਢਲਾ ਸਿਹਤ ਕੇਂਦਰ ਪੰਜਗਰਾਈਆਂ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ. ਬਲਵਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਪਲਸ ਪੋਲਿਓ ਮੁਹਿੰਮ ਅਧੀਨ ਹਰ ਘਰ, ਝੁੱਗੀਆਂ, ਭੱਠਿਆਂ ਆਦਿ ਸਭ ਥਾਵਾਂ `ਤੇ ਜੀਰੋ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਕਵਰ ਕੀਤਾ ਗਿਆ ਹੈ ਅਤੇ ਜਿਲ੍ਹਾ ਸਿਹਤ ਅਫਸਰ ਵਲੋਂ ਵੀ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਹੈ।
Check Also
ਅੰਮ੍ਰਿਤਸਰ ‘ਚ ਜਨਗਣਨਾ-2027 ਦੇ ਫੇਜ਼- ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਜਨਗਣਨਾ-2027 ਦੇ ਫੇਜ਼- (ਆਬਾਦੀ ਦੀ ਗਿਣਤੀ) ਸਬੰਧੀ ਦੋ ਰੋਜ਼ਾ …
Punjab Post Daily Online Newspaper & Print Media