ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਦਿਲਬੀਰ ਫਾਊਂਡੇਸ਼ਨ ਦੇ ਪ੍ਰਧਾਨ ਗੁਨਬੀਰ ਸਿੰਘ ਨੇ ਕਿਹਾ ਹੈ ਕਿ ਬੱਜ਼ਟ 2018 ਦਾ
ਮੁੱਢਲਾ ਟੀਚਾ ਸਮੂਹ ਮੁਲਕ ਦੇ ਬੁਨਿਅਦੀ ਢਂਾਚੇ ਦਾ ਵਿਕਾਸ ਜਾਪਦਾ ਹੈ, ਜਿਸ ਦੇ ਰਾਹੀਂ ਰੋਜਗਾਰ ਵਧਾਉਣ ਅਤੇ ਆਰਥਿਕ ਸਥਿਤੀ ਦੇ ਸੁਧਾਰ ਦੇ ਟੀਚਿਆਂ ਦੀ ਪ੍ਰਾਪਤੀ ਮਿੱਥੀ ਗਈ ਹੈ।ਇਸ ਲਈ ਵਧੇਰੀ ਰਕਮ ਰੇਲ, ਸੜਕ ਅਤੇ ਜਹਾਜ ਆਵਾਜਾਈ ਲਈ ਰਾਖਵੀਂ ਹੈ, ਜੋ ਕਿ ਅਮਰੁਤ, ਹਿਰਦੇ ਅਤੇ ਸਮਾਰਟ ਸਿਟੀ ਦੀਆਂ ਸਕੀਮਾਂ ਨੂੰ ਸਹਿਯੋਗ ਦੇਵੇਗੀ।ਜਦਕਿ ਕਿਸਾਨ ਭਲਾਈ ਲਈ ਐਮ.ਐਸ.ਪੀ ਦਾ ਨਵਾਂ ਲਾਗਤ ਪੱਲਸ 50% ਦਾ ਫਾਰਮੂਲਾ ਸ਼ਲਾਘਾਯੋਗ ਹੈ, ਸਭ ਤੋਂ ਮਹਤਵਪੂਰਨ ਹੈ ਭਾਰਤੀਆਂ ਲਈ ਸਰਕਾਰ ਵਲੋਂ ਸਿਹਤ ਬੀਮਾ ਜੋ ਕਿ 10 ਕਰੋੜ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਕਰਾਵੇਗਾ।ਅਫਸੋਸ ਇਹ ਬੱਜ਼ਟ ਤਨਖਾਹਦਾਰਾਂ ਲਈ ਕੋਈ ਵੱਡੀ ਰਾਹਤ ਨਹੀਂ ਦਿੰਦਾ, ਲੇਕਿਨ ਕੱਪੜੇ ਅਤੇ ਸੈਰ-ਸਪਾਟੇ ਦੇ ਖੇਤਰਾਂ ਨੂੰ ਵਧੇਰੇ ਮਾਲੀ ਸਹਿਯੋਗ ਜਰੂਰ ਦਿੰਦਾ ਹੈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media