ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਵਿੱਚ ਅਮਨ ਕਾਨੂੰਨ ਦੀ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ। ਕਾਂਗਰਸ ਸਰਕਾਰ ਵਲੋਂ
ਰਾਜ ਵਿੱਚ ਕਾਨੂੰਨ ਵਿਵਸਥਾ ਬਹਾਲ ਰੱਖਣ ’ਚ ਨਾਕਾਮ ਰਹਿਣ ਅਤੇ ਸਰਕਾਰ ਵਲੋਂ ਲੋਕ ਮਸਲਿਆਂ ਵਲ ਧਿਆਨ ਨਾ ਦੇਣ ਦਾ ਮੁੱਦਾ ਅਕਾਲੀ ਦਲ ਵਲੋਂ ਵਿਧਾਨ ਸਭਾ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾਵੇਗਾ।
ਇਸ ਬਾਰੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਰਕਾਰ ਅਤੇ ਹੁਕਮਰਾਨ ਧਿਰ ਦਾ ਪਹਿਲਾ ਫਰਜ਼ ਕਾਨੂੰਨ ਵਿਵਸਥਾ ਨੂੰ ਬਹਾਲ ਰਖਣਾ ਹੋਣਾ ਚਾਹੀਦਾ ਸੀ, ਪਰ ਇਹ ਲੋਕ ਗੁੰਡਾ ਅਨਸਰਾਂ ਨੂੰ ਸ਼ਹਿ ਦੇਣ ’ਚ ਮਸਰੂਫ਼ ਹਨ।ਉਹਨਾਂ ਕਿਹਾ ਕਿ ਬੀਤੇ ਦਿਨੀਂ ਮਾਰੇ ਗਏ ਗੈਗਸਟਰਾਂ ਦੇ ਪਰਿਵਾਰਕ ਮੈਂਬਰ ਇਹ ਖੁਲਾਸਾ ਕਰ ਚੁੱਕੇ ਹਨ ਕਿ ਉਹਨਾਂ ਦੇ ਨੌਜਵਾਨ ਬਚਿਆਂ ਨੂੰ ਗਲਤ ਰਾਹ ਪਾਉਣ ਵਾਲੇ ਕਾਂਗਰਸ ਦੇ ਆਗੂ ਹੀ ਹਨ।ਤਰਨ ਤਾਰਨ ਦੇ ਕਾਂਗਰਸੀ ਵਿਧਾਇਕ ਨੂੰ ਆੜੇ ਹੱਥੀਂ ਲੈਂਦਿਆਂ ਮਜੀਠੀਆ ਨੇ ਕਿਹਾ ਕਾਂਗਰਸ ਨੂੰ ਇਹ ਇਕਬਾਲ ਕਰਨਾ ਚਾਹੀਦਾ ਹੈ ਕਿ ਤਰਨ ਤਾਰਨ ਦੇ ਬਾਜ਼ਾਰਾਂ ’ਚ ਦਿਨ ਦਿਹਾੜੇ ਗੁਰੂ ਘਰ ਜਾ ਰਹੀਆਂ ਲੜਕੀਆਂ ਦੀ ਕੀਤੀ ਗਈ ਖਿੱਚਧੂਹ ਅਤੇ ਸੈਂਕੜਿਆਂ ਦੇ ਕਰੀਬ ਦੁਕਾਨਾਂ ਦੀ ਭੰਨ ਤੋੜ ਕਰਦਿਆਂ ਮਾਲ ਲੁੱਟਣ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਉਹਨਾਂ ਦੀ ਸ਼ਹਿ ਸੀ, ਉਹਨਾਂ ਦੀ ਮਿਲੀ ਭੁਗਤ ਅਤੇ ਸਮਰਥਨ ਨਾਲ ਹੀ ਇਹ ਸਭ ਗੁੰਡਾਗਰਦੀ ਹੋਈ।
ਉਨ੍ਹਾਂ ਕਿਹਾ ਕਿ ਚੋਣ ਵਾਅਦੇ ਪੂਰੇ ਕਰਨੇ ਤਾਂ ਦੂਰ ਲੋਕਾਂ ’ਤੇ ਹੋਰ ਬੋਝ ਪਾ ਦਿੱਤੇ ਗਏ ਅਤੇ ਹੋਰ ਬੋਝ ਪਾਏ ਜਾ ਰਹੇ ਹਨ।ਕਿਸਾਨਾਂ ਦਾ ਕਰਜ਼ਾ ਮੁਆਫ਼ ਨਹੀਂ ਕੀਤਾ ਗਿਆ ਉੱਤੋਂ ਮੋਟਰਾਂ ਦੇ ਬਿਜਲੀ ਦੇ ਬਿਲ ਲਾ ਦਿੱਤੇ ਗਏ ਹਨ।51 ਹਜ਼ਾਰ ਸ਼ਗਨ ਸਕੀਮ ਦਾ ਨਾਮੋ ਨਿਸ਼ਾਨ ਨਜ਼ਰੀਂ ਨਹੀਂ ਆ ਰਿਹਾ।ਪੈਨਸ਼ਨਾਂ ਨੂੰ ਉਡੀਕ ਦੇ ਬਜ਼ੁੱਰਗਾਂ ਦੇ ਸਾਹ ਸੁੱਕ ਰਹੇ ਹਨ। ਆਟਾ ਦਾਨ ਬੰਦ ਹੋਣ ਤੋਂ ਇਲਾਵਾ ਵਿਕਾਸ ਕਾਰਜ ਵੀ ਬੰਦ ਹੋ ਗਏ ਹਨ।ਵਪਾਰੀਆਂ ਅਤੇ ਸਨਅਤਕਾਰਾਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾ ਰਹੇ ਹਨ।ਉਹਨਾਂ ਕਿਹਾ ਕਿ ਇਹ ਸਭ ਗੰਭੀਰ ਮਸਲੇ ਹਨ ਜਿਨ੍ਹਾਂ ਨੂੰ ਪਾਰਟੀ ਵਿਧਾਨ ਸਭਾ ’ਚ ਉਠਾਏਗੀ।ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਹਰਵਿੰਦਰ ਸਿੰਘ ਭੁੱਲਰ ਕੋਟਲਾ, ਹਰਕੀਰਤ ਸਿੰਘ ਸ਼ਹੀਦ, ਬਲਜੀਤ ਸਿੰਘ ਚੰਦੀ, ਡਾ: ਦਿਲਬਾਗ ਸਿੰਘ ਧੰਜੂ, ਮਨਪ੍ਰੀਤ ਸਿੰਘ ਉਪਲ, ਅਨੂਪ ਸੰਧੂ, ਬਲਜੀਤ ਸਰਪੰਚ, ਪ੍ਰੋ: ਸਰਚਾਂਦ ਸਿੰਘ, ਗਗਨਦੀਪ ਸਿੰਘ ਭਕਨਾ ਆਦਿ ਮੌਜੂਦ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media