Sunday, September 27, 2026

ਗੰਭੀਰ ਹਾਲਤ ’ਚ ਅਣਜਾਣ ਵਿਅਕਤੀ, ਔਰਤ ਤੇ ਦੋ ਜ਼ਖ਼ਮੀ ਨੌਜਵਾਨ ਕਰਵਾਏ ਹਸਪਤਾਲ ਦਾਖ਼ਲ

ਬਠਿੰਡਾ, 5 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬੀਤੀ ਰਾਤ ਇਕ ਅਣਜਾਣ ਵਿਅਕਤੀ ਨੂੰ ਰੇਲਵੇ ਸਟੇਸ਼ਨ ਪਲੇਟ ਫਾਰਮ ’ਤੇ ਗੰਭੀਰ ਹਾਲਤ ਹੋਣ ਕਾਰਨ ਸਹਾਰਾ ਜਨ ਸੇਵਾ ਦੀ ਲਾਇਂਫ਼ ਸੇਵਿੰਗ ਬ੍ਰਿਗੇਡ ਦੇ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਸ ਦੀ ਖ਼ਬਰ ਲਿਖਣ ਤੱਕ ਸ਼ਨਾਖ਼ਤ ਨਹੀ ਹੋ ਸਕੀ।ਇਸ ਤੋਂ ਇਲਾਵਾ ਇਕ ਔਰਤ ਅੱਧੀ ਰਾਤ ਤੋਂ ਬਾਅਦ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ’ਤੇ ਗੰਭੀਰ ਸਥਿਤੀ ਹੋਣ ਦੀ ਸੂਚਨਾ ਪਾ ਕੇ ਸਹਾਰਾ ਜਨ ਸੇਵਾ ਦੇ ਮੈਂਬਰ ਨੇ ਪਹੰੁਚ ਕੇ ਔਰਤ ਵੰਦਨਾ 30 ਪਤਨੀ ਦਤਾਰਾਏ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਉਣ ਉਪਰੰਤ ਇਲਾਜ ਕਰਵਾਇਆ ਗਿਆ। ਸਹਾਰਾ ਜਨ ਸੇਵਾ ਦੇ ਮੇਂਬਰ ਨੇ ਸੜਕ ਦੁਰਘਟਨਾ ’ਚ ਜ਼ਖ਼ਮੀ ਹੋਏ ਦੋ ਨੌਜਵਾਨਾਂ ਨੂੰ ਵੀ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।ਜਾਣਕਾਰੀ ਅਨੁਸਾਰ ਮੋਟਰਸਾਇਕਲ ਸਵਾਰ ਰਾਕੇਸ਼ ਕੁਮਾਰ (28) ਅਤੇ ਅਭਿਲਾਬ ਕੁਮਾਰ (23) ਦੀ ਟੱਕਰ ਗੋਨਿਆਣ ਰੋਡ ’ਤੇ ਕਾਰ ਨਾਲ ਹੋ ਗਈ, ਜਿਸ ਨਾਲ ਜ਼ਖ਼ਮੀ ਹੋ ਗਏ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply