Sunday, September 27, 2026

ਕੈਂਬਰਿਜ ਗਲੋਬਲ ਸਕੂਲ ਦੇ ਬੱਚਿਆਂ ਨੇ ਲਗਾਇਆ ਮਿੰਨੀ ਜੂ-ਡੀਅਰ ਪਾਰਕ ਸਫਾਰੀ ਦਾ ਟੂਰ

ਬਠਿੰਡਾ, 5 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਕੈਂਬਰਿਜ ਗਲੋਬਲ ਸਕੂਲ ਸੀ ਬੀ ਐਸ ਈ ਡੱਬਵਾਲੀ ਰੋਡ ਦੇ ਬੱਚਿਆਂ ਨੂੰ ਮਿੰਨੀ ਜੂ ਡੀਅਰ ਪਾਰਕ ਸਫਾਰੀ ਦਾ ਟੂਰ ਲਗਵਾਇਆ ਗਿਆ।ਇਹ ਟੂਰ ਪਿੰ: ਮੈਡਮ ਵਰਿੰਦਰ ਕੌਰ ਅਤੇ ਕੁਆਰਡੀਨੇਟਰ ਪਿੰਕੀ ਬਾਜਵਾ ਦੀ ਦੇਖ ਰੇਖ ‘ਚ ਤਕਰੀਬਨ 150 ਤੋਂ ਵੱਧ ਬੱਚਿਆਂ ਨੇ ਭਾਗ ਲਿਆ।ਸਕੂਲ ਮੈਨੇਜ਼ਮੈਂਟ ਵੱਲੋਂ ਨਰਸਰੀ ਤੋਂ 7ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਡੀਅਰ ਪਾਰਕ ‘ਚ ਵੱਖ-ਵੱਖ ਜਾਨਵਰਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਅਤੇ ਬੱਚਿਆਂ ਨੂੰ ਡੀਅਰ ਪਾਰਕ ਦਾ ਟੂਰ ਕਰਵਾਇਆ ਗਿਆ।ਇਸ ਮੌਕੇ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਕਦੇ ਵੀ ਕਿਸੇ ਜੰਗਲੀ ਜਾਨਵਰ ਨੂੰ ਨਜ਼ਦੀਕ ਤੋਂ ਨਹੀਂ ਦੇਖਿਆ ਗਿਆ ਅੱਜ ਸਕੂਲ ਵੱਲੋਂ ਲਗਾਏ ਗਏ ਟੂਰ ਦੌਰਾਨ ਉਨ੍ਹਾਂ ਨੇ ਜੰਗਲੀ ਜਾਨਵਰਾਂ ਨੂੰ ਦੇਖਿਆ ਅਤੇ ਜਾਣਕਾਰੀ ਹਾਸਲ ਕੀਤੀ ਅਤੇ ਆਨੰਦ ਮਾਣਿਆ।ਸਕੂਲ ਵੱਲੋਂ ਬੱਚਿਆਂ ਨੂੰ ਰਿਫਰੈਸਮੈਂਟ ਵੀ ਦਿੱਤੀ ਗਈ। ਇਸ ਮੌਕੇ ਪ੍ਰਿੰਸੀਪਲ ਮੈਡਮ ਵਰਿੰਦਰ ਕੌਰ ਅਤੇ ਕੋਆਰਡੀਨੇਟਰ ਪਿੰਕੀ ਬਾਜਵਾ ਨੇ ਦੱਸਿਆ ਕਿ ਕੈਂਬਰਿਜ਼ ਗਲੋਬਲ ਸਕੂਲ ਵਿੱਚ ਬੱਚਿਆਂ ਨੂੰ ਸਿੱਖਿਆ ਦੇ ਨਾਲ ਖੇਡਾਂ ਪ੍ਰਤੀ ਉਤਸਾਹਿਤ ਕਰਨਾ ਅਤੇ ਹਰ ਫੀਲਡ ਦਾ ਗਿਆਨ ਪ੍ਰਦਾਨ ਕਰਨਾ ਮੁੱਖ ਏਜੰਡਾ ਹੈ।ਉਨ੍ਹਾਂ ਨੇ ਦੱਸਿਆ ਕਿ ਸਕੂਲ ਵੱਲੋਂ ਬੱਚਿਆਂ ਨੂੰ ਸਾਫ ਸੁਥਰੇ ਮਹੌਲ, ਹਵਾਦਾਰ ਕਮਰੇ, ਅੰਗਰੇਜੀ ਬੋਲਣ ਵਾਲਾ ਵਾਤਾਵਰਣ ਅਤੇ ਵਧੀਆ ਸਿੱਖਿਆ ਦੀ ਸਹੂਲਤ, ਛੋਟੇ ਬੱਚਿਆਂ ਦਾ ਮਨ ਬਣਾਉਂਦੇ ਹੋਏ ਨਵੇਂ ਮਿਆਰਾ ਦੀ ਸਥਾਪਨਾ, ਬੱਚੇ ਦੀ ਅਨੁਕੁਲਤਾ ਦਾ ਅਨੁਮਾਨ, ਮੂਲ ਕੰਪਿਉਟਰ ਗਿਆਨ ਪ੍ਰਦਾਨ, ਬੱਚਿਆਂ ਵਿੱਚ ਰੋਮਾਂਚ ਵਧਾਉਣ ਲਈ ਕਈ ਮੁਕਾਬਲਿਆਂ ਦਾ ਆਯੋਜਨ, ਗੀਤ ਸੰਗੀਤ ਅਤੇ ਖੇਡ ਵਿਧੀ ਨਾਲ ਸਿੱਖਿਆ, ਹੌਲੀ ਹੌਲੀ ਸਿੱਖਣ ਵਾਲੇ ਵਿਦਿਆਰਥੀਆਂ ਤੇ ਨਿੱਜੀ ਅਤੇ ਅਨੁਕੁਲਤਾ ਦੀ ਦੇਖਭਾਲ, ਬੱਚਿਆਂ ਨੂੰ ਟਿਊਸ਼ਨ ਦੀ ਲੋੜ ਨਹੀ, ਸ਼ਰੀਰਕ ਗਤੀਵਿਧੀਆਂ ਤੇ ਵਿਸ਼ੇਸ਼ ਧਿਆਨ ਆਦਿ ਸਹੂਲਤਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।ਇਸ ਮੌਕੇ ਬੱਚਿਆਂ ਦੇ ਨਾਲ ਸਮੂਹ ਸਟਾਫ ਮੌਜੂਦ ਸੀ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply