Sunday, April 26, 2026

ਸੈਨਿਕ ਇੰਸਟੀਚਿਊਟ ਵਿਖੇ ਬੇਸਿਕ ਕੰਪਿਊਟਰ ਕੋਰਸ ਸ਼ੁਰੂ

ਅੰਮ੍ਰਿਤਸਰ 6 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਕਰਨਲ ਅਮਰਬੀਰ ਸਿੰਘ ਚਾਹਲ (ਰਿਟਾ.) ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ 52 ਕੋਰਟ ਰੋਡ Army Col Amarbir S Chahalਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਸੈਂਟਰ ਵਿਖੇ 120 ਘੰਟੇ ਦਾ ਆਈ.ਐਸ.ਓ ਸਰਟੀਫਾਇਡ ਬੇਸਿਕ ਕੰਪਿਊਟਰ ਕੋਰਸ ਚਲਾਇਆ ਜਾ ਰਿਹਾ ਹੈ, ਜੋ ਕਿ ਹਰ ਸਰਕਾਰੀ ਨੌਕਰੀ ਲਈ ਜ਼ਰੂਰੀ ਹੈ। ਬੇਸਿਕ ਕੰਪਿਊਟਰ ਕੋਰਸ ਦੀਆਂ ਕਲਾਸਾਂ ਲਈ ਦਾਖਲਾ 8 ਫਰਵਰੀ ਤੋਂ ਸ਼ੁਰੂ ਹੈ।ਉਨ੍ਹਾਂ ਦੱਸਿਆ ਕਿ ਪੂਰੇ ਕੋਰਸ ਦੌਰਾਨ ਐਸ.ਸੀ ਅਤੇ ਸਾਬਕਾ ਸੈਨਿਕਾਂ ਦੇ ਬੱਚਿਆਂ ਦੀ ਫੀਸ 300/- ਰੁਪਏ ਅਤੇ ਆਮ ਸਿਵਿਲੀਅਨ ਦੇ ਬੱਚਿਆਂ ਦੀ ਫੀਸ 600/-ਰੁਪਏ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਦਫ਼ਤਰੀ ਸਮੇਂ ਵਿੱਚ ਆ ਕੇ ਮਿਲਿਆ ਜਾ ਸਕਦਾ ਹੈ ਜਾਂ ਦਫ਼ਤਰ ਦੇ ਫੋਨ ਨੰ 0183-2212103, 9988403755,  9781227899 ਤੇ ਸੰਪਰਕ ਕਰ ਸਕਦੇ ਹਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply