ਪਠਾਨਕੋਟ, 6 ਫਰਵਰੀ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪਠਾਨਕੋਟ ਵਿਖੇ ਮਨਾਏ ਗਏ 69ਵੇਂ ਗਣਤੰਤਰ ਦਿਵਸ ਰਾਜ ਪੱਧਰੀ ਸਮਾਰੋਹ ਵਿੱਚ ਐਨ.ਸੀ.ਸੀ ਅਤੇ
ਨਾਨ ਐਨ.ਸੀ.ਸੀ ਟੁਕੜੀਆਂ ਜਿਨ੍ਹਾਂ ਨੇ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਹ ਜਾਣਕਾਰੀ ਕੁਲਵੰਤ ਸਿੰਘ ਆਈ.ਏ.ਐਸ ਵਧੀਕ ਡਿਪਟੀ ਕਮਿਸਨਰ (ਜ) ਪਠਾਨਕੋਟ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਵਧੀਕ ਡਿਪਟੀ ਕਮਿਸ਼ਨਰ (ਜ) ਦੇ ਦਫਤਰ ਵਿਖੇ ਆਯੋਜਿਤ ਸਨਮਾਨ ਸਮਾਰੋਹ ਦੋਰਾਨ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਵੰਤ ਸਿੰਘ ਨੇ ਦੱਸਿਆ ਕਿ 69ਵੇਂ ਰਾਜ ਪੱਧਰੀ ਗਣਤੰਤਰਤਾ ਦਿਵਸ ਤੇ ਵੱਖ-ਵੱਖ ਸਕੂਲਾਂ ਦੀਆਂ ਐਨ.ਸੀ.ਸੀ ਅਤੇ ਨਾੱਨ ਐਨ.ਸੀ.ਸੀ ਟੁਕੜੀਆਂ ਵੱਲੋਂ ਮਾਰਚ ਪਾਸਟ ਕੀਤਾ ਗਿਆ ਸੀ।ਜਿਨ੍ਹਾਂ ਵਿਚੋਂ ਐਸ.ਡੀ ਕਾਲਜ ਨੇ ਪਹਿਲਾ ਸਥਾਨ, ਨਵੋਦਿਆ ਵਿਦਿਆਲਿਆ ਨਾਜੋਚੱਕ ਨੇ ਦੂਸਰਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਧੋਪੁਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਐਸ.ਡੀ ਕਾਲਜ ਦੇ ਪਰੇਡ ਕਮਾਂਡਰ ਅਭਿਸ਼ੇਕ ਸਿੰਘ, ਨਵੋਦਿਆ ਵਿਦਿਆਲਿਆ ਨਾਜੋਚੱਕ ਦੀ ਪਰੇਡ ਕਮਾਂਡਰ ਕਨਿਕਾ ਨੂੰ ਦੂਸਰੇ ਸਥਾਨ ਪ੍ਰਾਪਤ ਕਰਨ ਤੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਧੋਪੁਰ ਦੇ ਪ੍ਰੇਡ ਕਮਾਂਡਰ ਦੇ ਭਾਨੂੰ ਪ੍ਰਤਾਪ ਦੇ ਸਥਾਨ ਤੇ ਸੈਕਿੰਡ ਪਰੇਡ ਕਮਾਂਡਰ ਕੁਲਦੀਪ ਕੁਮਾਰ ਨੂੰ ਤੀਸਰਾ ਸਥਾਨ ਪ੍ਰਾਪਤ ਕਰਨ ਤੇ ਯਾਦਗਾਰ ਚਿੰਨ੍ਹ ਭੇਂਟ ਕਰਕੇ ਸਨਮਾਨਤ ਕੀਤਾ ਗਿਆ।
ਇਸ ਮੋਕੇ ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਰਵਿੰਦਰ ਸ਼ਰਮਾ ਜਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਪਠਾਨਕੋਟ, ਨਰਿੰਦਰ ਕੁਮਾਰ ਏ.ਈ.ਓ, ਮਨਜੀਤ ਸਿੰਘ ਲੈਕਚਰਾਰ, ਸੁਨੀਤਾ ਵਰਮਾ, ਅਮਿਤ ਸਿੰਘ, ਗੁਰਵਿੰਦਰ ਸਿੰਘ, ਸੁਰਿਸ਼ਟੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media