Monday, April 13, 2026

ਸਰਕਾਰੀ ਪ੍ਰਾਇਮਰੀ ਸਕੂਲ ਬੌਂਦਲੀ `ਚ ਲੋੜਵੰਦ ਬੱਚਿਆਂ ਨੂੰ ਵੰਡੀਆਂ ਚੱਪਲਾਂ ਤੇ ਜੁਰਾਬਾਂ

PPN0702201823ਸਮਰਾਲਾ, 7 ਫਰਵਰੀ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਸਰਕਾਰੀ ਪ੍ਰਾਇਮਰੀ ਸਕੂਲ ਬੌਂਦਲੀ ਵਿਖੇ ਐਨ. ਆਰ.ਆਈ ਲਖਵੀਰ ਸਿੰਘ ਅਤੇ ਜਸਵੀਰ ਸਿੰਘ ਦੋਵਾਂ ਭਰਾਵਾਂ ਦੇ ਸਹਿਯੋਗ ਨਾਲ ਉਨ੍ਹਾਂ ਦੇ ਪਿਤਾ ਹਰਬੰਸ ਸਿੰਘ ਬੌਂਦਲੀ ਵੱਲੋਂ ਲੋੜਵੰਦ ਬੱਚਿਆਂ ਨੂੰ ਚੱਪਲਾਂ, ਜੁਰਾਬਾਂ ਵੰਡੀਆਂ ਗਈਆਂ।ਉਨ੍ਹਾਂ ਦੇ ਨਾਲ ਕਾਮਰੇਡ ਦਲਬਾਰਾ ਸਿੰਘ ਬੌਂਦਲੀ ਤਹਿਸੀਲ ਸਕੱਤਰ ਨਿਰਮਾਣ ਮਜਦੂਰ ਯੂਨੀਅਨ ਸਮਰਾਲਾ ਅਤੇ ਗੁਰਦਿਆਲ ਸਿੰਘ ਬੌਂਦਲੀ ਮੌਜਦੂ ਸਨ।ਐਨ.ਆਰ ਆਈ ਭਰਾਵਾਂ ਦੇ ਪਿਤਾ ਦੁਆਰਾ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡਾ ਦਾਨ ਕਰਨ ਦਾ ਮੁੱਖ ਮਕਸਦ ਹੈ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਸਹੂਲਤਾਂ ਪ੍ਰਾਪਤ ਕਰਕੇ ਉੱਚ ਸਿੱਖਿਆ ਪ੍ਰਾਪਤ ਕਰ ਸਕਣ ਅਤੇ ਪੰਜਾਬ ਵਿੱਚੋਂ ਅਨਪੜ੍ਹਤਾ ਖਤਮ ਹੋ ਸਕੇ। ਅਖੀਰ ਵਿੱਚ ਸਕੂਲ ਸਟਾਫ ਵੱਲੋਂ ਦਾਨੀ  ਸੱਜਣਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਬੱਚਿਆਂ ਲਈ ਅਜਿਹੇ ਦਾਨੀ ਸੱਜਣ ਰੱਬ ਦਾ ਰੂਪ ਹੁੰਦੇ ਹਨ।ਅਜਿਹੇ ਦਾਨੀ ਸੱਜਣਾਂ ਦੀ ਮੱਦਦ ਨਾਲ ਹੀ ਪੜ੍ਹਦੇ ਬੱਚਿਆਂ ਨੂੰ ਕਾਫੀ ਸਹੂਲਤ ਮਿਲਦੀ ਹੈ ਅਤੇ ਉਹ ਉੱਚ ਵਿੱਦਿਆ ਪ੍ਰਾਪਤ ਕਰਨ ਦੇ ਕਾਬਲ ਬਣਦੇ ਹਨ।ਅਖੀਰ ਵਿੱਚ ਸਾਰੇ ਬੱਚਿਆਂ ਨੂੰ ਦਾਨੀ ਸੱਜਣਾਂ ਵੱਲੋਂ ਲੱਡੂ ਵੰਡੇ ਗਏ।

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …

Leave a Reply