ਸਮਰਾਲਾ, 7 ਫਰਵਰੀ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਸਰਕਾਰੀ ਪ੍ਰਾਇਮਰੀ ਸਕੂਲ ਬੌਂਦਲੀ ਵਿਖੇ ਐਨ. ਆਰ.ਆਈ ਲਖਵੀਰ ਸਿੰਘ ਅਤੇ ਜਸਵੀਰ ਸਿੰਘ ਦੋਵਾਂ ਭਰਾਵਾਂ ਦੇ ਸਹਿਯੋਗ ਨਾਲ ਉਨ੍ਹਾਂ ਦੇ ਪਿਤਾ ਹਰਬੰਸ ਸਿੰਘ ਬੌਂਦਲੀ ਵੱਲੋਂ ਲੋੜਵੰਦ ਬੱਚਿਆਂ ਨੂੰ ਚੱਪਲਾਂ, ਜੁਰਾਬਾਂ ਵੰਡੀਆਂ ਗਈਆਂ।ਉਨ੍ਹਾਂ ਦੇ ਨਾਲ ਕਾਮਰੇਡ ਦਲਬਾਰਾ ਸਿੰਘ ਬੌਂਦਲੀ ਤਹਿਸੀਲ ਸਕੱਤਰ ਨਿਰਮਾਣ ਮਜਦੂਰ ਯੂਨੀਅਨ ਸਮਰਾਲਾ ਅਤੇ ਗੁਰਦਿਆਲ ਸਿੰਘ ਬੌਂਦਲੀ ਮੌਜਦੂ ਸਨ।ਐਨ.ਆਰ ਆਈ ਭਰਾਵਾਂ ਦੇ ਪਿਤਾ ਦੁਆਰਾ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡਾ ਦਾਨ ਕਰਨ ਦਾ ਮੁੱਖ ਮਕਸਦ ਹੈ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਸਹੂਲਤਾਂ ਪ੍ਰਾਪਤ ਕਰਕੇ ਉੱਚ ਸਿੱਖਿਆ ਪ੍ਰਾਪਤ ਕਰ ਸਕਣ ਅਤੇ ਪੰਜਾਬ ਵਿੱਚੋਂ ਅਨਪੜ੍ਹਤਾ ਖਤਮ ਹੋ ਸਕੇ। ਅਖੀਰ ਵਿੱਚ ਸਕੂਲ ਸਟਾਫ ਵੱਲੋਂ ਦਾਨੀ ਸੱਜਣਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਬੱਚਿਆਂ ਲਈ ਅਜਿਹੇ ਦਾਨੀ ਸੱਜਣ ਰੱਬ ਦਾ ਰੂਪ ਹੁੰਦੇ ਹਨ।ਅਜਿਹੇ ਦਾਨੀ ਸੱਜਣਾਂ ਦੀ ਮੱਦਦ ਨਾਲ ਹੀ ਪੜ੍ਹਦੇ ਬੱਚਿਆਂ ਨੂੰ ਕਾਫੀ ਸਹੂਲਤ ਮਿਲਦੀ ਹੈ ਅਤੇ ਉਹ ਉੱਚ ਵਿੱਦਿਆ ਪ੍ਰਾਪਤ ਕਰਨ ਦੇ ਕਾਬਲ ਬਣਦੇ ਹਨ।ਅਖੀਰ ਵਿੱਚ ਸਾਰੇ ਬੱਚਿਆਂ ਨੂੰ ਦਾਨੀ ਸੱਜਣਾਂ ਵੱਲੋਂ ਲੱਡੂ ਵੰਡੇ ਗਏ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media