ਸੰਸਥਾ ਨੇ 80 ਬੱਚਿਆਂ ਨੂੰ ਵੰਡੇ ਮੁਫਤ ਪੇਸਟ ਤੇ ਬੁਰਸ਼
ਧੂਰੀ, 15 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਪਿੰਡ ਜਹਾਂਗੀਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਮਹਾਰਾਜਾ ਅੱਗਰਸੈਨ ਕਲੱਬ
ਧੂਰੀ ਵੱਲੋਂ ਯੋਗੇਸ਼ ਕੁਮਾਰ ਪ੍ਰਧਾਨ ਅਤੇ ਜਨਰਲ ਸਕੱਤਰ ਮਹਿੰਦਰਪਾਲ ਮਿੰਦਾ ਦੀ ਅਗਵਾਈ ਵਿੱਚ ਦੰਦਾਂ ਦਾ ਮੁਫਤ ਕੈਂਪ ਲਗਾਇਆ ਗਿਆ।ਜਿਸ ਵਿੱਚ ਦੰਦਾਂ ਦੀਆਂ ਬੀਮਾਰੀਆਂ ਦੇ ਮਾਹਰ ਡਾ. ਮੀਨਾ ਸ਼ਰਮਾ ਵੱਲੋਂ 80 ਵਿਦਿਆਰਥੀਆਂ ਦੇ ਦੰਦਾਂ ਦਾ ਚੈਕਅੱਪ ਕੀਤਾ ਗਿਆ ਜਿੰਨਾਂ ਨੂੰ ਮੁਫਤ ਪੇਸਟ ਅਤੇ ਬੁਰਸ਼ ਵੰਡੇ ਗਏ।ਡਾ. ਮੀਨਾ ਸ਼ਰਮਾ ਨੇ ਕਿਹਾ ਕਿ ਦੰਦ ਕੁਦਰਤ ਦੀ ਅਨਮੋਲ ਦੇਣ ਹਨ,ਜਿੰਨਾਂ ਦੀ ਦੇਖਭਾਲ ਕਰਨੀ ਸਾਡੀ ਲੋੜ ਹੀ ਨਹੀਂ, ਸਾਡਾ ਫਰਜ਼ ਵੀ ਹੈ।ਉਹਨਾਂ ਦੰਦਾਂ ਦੀ ਸੰਭਾਲ ਨਾ ਕਰਨ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਵੀ ਜਾਣੂੰ ਕਰਵਾਇਆ।ਉਹਨਾਂ ਸਵੇਰ ਤੋਂ ਇਲਾਵਾ ਰਾਤ ਨੂੰ ਸੌਣ ਤੋਂ ਪਹਿਲਾਂ ਬੁਰਸ਼ ਕਰਨਾ ਯਕੀਨੀ ਬਨਾਉਣ ਦੀ ਸਲਾਹ ਵੀ ਦਿੱਤੀ।ਇਸ ਮੌਕੇ ਮਾਸਟਰ ਤਰਸੇਮ ਕੁਮਾਰ ਮਿੱਤਲ, ਸਕੂਲ ਇੰਚਾਰਜ ਮੈਡਮ ਰੇਖਾ ਰਾਣੀ, ਨੰਦ ਕਿਸ਼ੋਰ, ਮਨਪ੍ਰੀਤ ਕੌਰ ਅਤੇ ਗੁਰਵਿੰਦਰ ਕੌਰ ਆਦਿ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media