Sunday, December 22, 2024

ਕੈਂਪ ਦੌਰਾਨ ਬੱਚਿਆਂ ਦੇ ਦੰਦਾਂ ਦੀ ਕੀਤੀ ਜਾਂਚ

ਸੰਸਥਾ ਨੇ  80 ਬੱਚਿਆਂ ਨੂੰ ਵੰਡੇ ਮੁਫਤ ਪੇਸਟ ਤੇ ਬੁਰਸ਼ 
ਧੂਰੀ, 15 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਪਿੰਡ ਜਹਾਂਗੀਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਮਹਾਰਾਜਾ ਅੱਗਰਸੈਨ ਕਲੱਬ PPN1502201808ਧੂਰੀ ਵੱਲੋਂ ਯੋਗੇਸ਼ ਕੁਮਾਰ ਪ੍ਰਧਾਨ ਅਤੇ ਜਨਰਲ ਸਕੱਤਰ ਮਹਿੰਦਰਪਾਲ ਮਿੰਦਾ ਦੀ ਅਗਵਾਈ ਵਿੱਚ ਦੰਦਾਂ ਦਾ ਮੁਫਤ ਕੈਂਪ ਲਗਾਇਆ ਗਿਆ।ਜਿਸ ਵਿੱਚ ਦੰਦਾਂ ਦੀਆਂ ਬੀਮਾਰੀਆਂ ਦੇ ਮਾਹਰ ਡਾ. ਮੀਨਾ ਸ਼ਰਮਾ ਵੱਲੋਂ 80 ਵਿਦਿਆਰਥੀਆਂ ਦੇ ਦੰਦਾਂ ਦਾ ਚੈਕਅੱਪ ਕੀਤਾ ਗਿਆ ਜਿੰਨਾਂ ਨੂੰ ਮੁਫਤ ਪੇਸਟ ਅਤੇ ਬੁਰਸ਼ ਵੰਡੇ ਗਏ।ਡਾ. ਮੀਨਾ ਸ਼ਰਮਾ ਨੇ ਕਿਹਾ ਕਿ ਦੰਦ ਕੁਦਰਤ ਦੀ ਅਨਮੋਲ ਦੇਣ ਹਨ,ਜਿੰਨਾਂ ਦੀ ਦੇਖਭਾਲ ਕਰਨੀ ਸਾਡੀ ਲੋੜ ਹੀ ਨਹੀਂ, ਸਾਡਾ ਫਰਜ਼ ਵੀ ਹੈ।ਉਹਨਾਂ ਦੰਦਾਂ ਦੀ ਸੰਭਾਲ ਨਾ ਕਰਨ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਵੀ ਜਾਣੂੰ ਕਰਵਾਇਆ।ਉਹਨਾਂ ਸਵੇਰ ਤੋਂ ਇਲਾਵਾ ਰਾਤ ਨੂੰ ਸੌਣ ਤੋਂ ਪਹਿਲਾਂ ਬੁਰਸ਼ ਕਰਨਾ ਯਕੀਨੀ ਬਨਾਉਣ ਦੀ ਸਲਾਹ ਵੀ ਦਿੱਤੀ।ਇਸ ਮੌਕੇ ਮਾਸਟਰ ਤਰਸੇਮ ਕੁਮਾਰ ਮਿੱਤਲ, ਸਕੂਲ ਇੰਚਾਰਜ ਮੈਡਮ ਰੇਖਾ ਰਾਣੀ, ਨੰਦ ਕਿਸ਼ੋਰ, ਮਨਪ੍ਰੀਤ ਕੌਰ ਅਤੇ ਗੁਰਵਿੰਦਰ ਕੌਰ ਆਦਿ ਵੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply