ਜੰਡਿਆਲਾ ਗੁਰੂ, 22 ਫਰਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ
ਦਲਜੀਤ ਸਿੰਘ ਲਹੌਰੀਆ ਨੇ ਕਿਹਾ ਕਿ ਪੰਜਾਬ ਸਰਕਾਰ 5178 ਅਧਿਆਪਕਾਂ ਨਾਲ ਚਿੱਟੇ ਦਿਨ ਧੱਕਾ ਕਰਨ ਦਾ ਫੁਰਮਾਨ ਜਾਰੀ ਕਰਨ ਦੀਆਂ ਸਕੀਮਾਂ ਬਣਾ ਰਹੀ ਹੈ, ਜੋ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।ਲਹੌਰੀਆ ਨੇ ਕਿਹਾ ਕਿ ਸਰਕਾਰ ਨੇ ਟੈਟ ਪਾਸ ਕਰਕੇ ਤੇ ਟੈਸਟ ਰਾਹੀਂ ਪੇਂਡੂ ਸਹਿਯੋਗੀ ਨਾ ਤੇ ਭਰਤੀ ਕੀਤੇ ਟੀਚਰਾਂ ਨੂੰ ਪਿਛਲੇ ਤਿੰਨ ਸਾਲਾਂ ਤੋਂ ਸਿਰਫ ਛੇ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਰਿਹਾ ਹੈ ਹੁਣ ਜਦੋਂ ਉਹਨਾਂ ਦੇ ਆਰਡਰ ਅਨੁਸਾਰ ਉਹਨਾਂ ਨੂੰ ਪੂਰੀ ਤਨਖ਼ਾਹ ਤੇ ਪੱਕਾ ਕਰਨਾ ਹੈ ਤਾਂ ਉਹਨਾਂ ਨੂੰ ਮੁੜ ਤਿੰਨ ਸਾਲ ਲਈ 10000 `ਤੇ ਠੇਕੇ `ਤੇ ਭਰਤੀ ਕਰਨ ਦਾ ਸੋਹਲਾ ਸੁਣਾਇਆ ਜਾ ਰਿਹਾ ਹੈ।ਰਮਸਾ/ ਐਸ.ਐਸ.ਏ ਟੀਚਰਾਂ ਨਾਲ ਵੀ ਸਰਕਾਰ ਇਸੇ ਤਰਾਂ ਕਰਨ ਦੀ ਕੋਸ਼ਿਸ਼ ਵਿਚ ਹੈ ।
ਲਹੌਰੀਆ ਨੇ ਕਿਹਾ ਕਿ ਸਰਵ ਸਿਖਿਆ ਅਭਿਆਨ ਤਹਿਤ ਭਰਤੀ ਕੀਤੇ ਸਰਵਿਸ ਪ੍ਰੋਵਾਈਡਰ, ਐਸ.ਟੀ.ਆਰ, ਈ.ਜੀ.ਐਸ ਆਦਿ ਟੀਚਰਜ ਨੂੰ ਲੰਬੇ ਸਮੇਂ ਤੋਂ ਨਿਗੂਣੀਆਂ ਤਨਖਾਹਾਂ ਦੇ ਕੇ ਰੋਲਿਆ ਜਾ ਰਿਹਾ ਹੈ।ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਇਹਨਾਂ ਦੇ ਹੱਕੀ ਘੋਲ ਦੀ ਪੂਰੀ ਹਮਾਇਤ ਕਰਦੀ ਹੈ।
Check Also
ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …
Punjab Post Daily Online Newspaper & Print Media