Wednesday, March 4, 2026

ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਦੇ ਕੀਤੇ ਕੰਮ ਸਰਾਹਣਯੋਗ – ਮੈਡਮ ਰੂਬੀ ਸਹੋਤਾ

ਸੰਦੌੜ, 22 ਫਰਵਰੀ (ਪੰਜਾਬ ਪੋਸਟ-ਹਰਮਿੰਦਰ ਸਿੰਘ ਭੱਟ) – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਭਾਰਤ ਫੇਰੀ `ਤੇ ਆਈ PPN2202201811ਕੈਨੇਡਾ ਪਾਰਲੀਮੈਂਟ ਮੈਂਬਰ ਮੈਡਮ ਰੂਬੀ ਸਹੋਤਾ ਕੈਨੇਡਾ ਜੋ ਅਹਿਮਦਗੜ੍ਹ ਨੇੜੇ ਪਿੰਡ ਜੰਡਾਲੀ ਕਲਾਂ ਦੀ ਜੰਮਪਲ ਹੈ ਦਾ ਉੱਘੀ ਸਮਾਜਸੇਵੀ ਸੰਸਥਾ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਵਲੋਂ ਸਨਮਾਨ ਕੀਤਾ ਗਿਆ।ਚੇਅਰਮੈਨ ਗੁਰਦੀਪ ਸਿੰਘ ਧੀਮਾਨ ਐਮ.ਡੀ ਕੇ.ਐਸ ਕੰਬਾਇਨ ਮਲੇਰਕੋਟਲਾ ਦੀ ਅਗਵਾਈ ਵਿੱਚ ਸੰਸਥਾ ਦੇ ਪ੍ਰਧਾਨ ਜਸਵੀਰ ਸਿੰਘ ਜੱਸੀ ਐਮ.ਡੀ ਨਿਊ ਦਸਮੇਸ਼ ਐਗਰੋ ਇੰਡ. ਸ਼ੇਰਗੜ੍ਹ ਚੀਮਾ ਵਲੋਂ ਮੈਡਮ ਰੂਬੀ ਸਹੋਤਾ ਕੈਨੇਡਾ ਨੂੰ ਸੰਖੇਪ ਅਤੇ ਪ੍ਰਭਾਵਸਾਲੀ ਸਨਮਾਨ ਸਮਾਰੋਹ ਦੌਰਾਨ ਸੰਸਥਾ ਦੇ ਅਹੁੱਦੇਦਾਰਾਂ ਨੇ ਸੰੁਦਰ ਟਰਾਫੀ ਅਤੇ ਲੋਈ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪਾਰਲੀਮੈਂਟ ਮੈਂਬਰ ਮੈਡਮ ਰੂਬੀ ਸਹੋਤਾ ਕੈਨੇਡਾ ਨੇ ਕਿਹਾ ਕਿ ਸੰਸਥਾ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਵੱਲੋਂ ਸਿੱਖਿਆ ਦਾ ਮਿਆਰ ੳੱਚਾ ਚੁੱਕਣ ਲਈ ਪ੍ਰਤੀਬੱਧ ਹੈ ਅਤੇ ਸਕੂਲੀ ਬੱਚਿਆਂ ਲਈ ਕਾਪੀਆਂ, ਪੈਨ , ਬੂੁਟ, ਕੋਟੀਆਂ, ਵਰਦੀਆਂ ਅਤੇ ਫੀਸਾਂ ਦਾ ਪ੍ਰਬੰਧ ਕਰਨਾ ਇੱਕ ਸਲਾਘਾਯੋਗ ਕਦਮ ਹੈ।ਇਸ ਮੌਕੇ ਛਪਾਰ ਗੁੱਗਾ ਮਾੜੀ ਦੇ ਮੱਖ ਸੇਵਾਦਰ ਹੇਪੀ ਬਾਬਾ, ਬਾਬਾ ਚੰਦਨ ਸਰਮਾ ,ਵਿੱਕੀ ਧੀਮਾਨ ਸਮੇਤ ਕਈ ਹਾਜ਼ਰ ਸਨ ।

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …

Leave a Reply