Wednesday, March 4, 2026

ਅੰਜੁਮਨ ਫਰੋਗ ਏ ਅਦਬ ਦੀ ਮੀਟਿੰਗ ਹੋਈ

ਮਾਲੇਰਕੋਟਲਾ, 22 ਫਰਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਅੰਜੁਮਨ ਫਰੋਗ ਏ ਅਦਬ (ਰਜਿ.) ਪੰਜਾਬ ਦੀ ਇੱਕ ਜ਼ਰੂਰੀ PPN2202201812ਮੀਟਿੰਗ ਸਥਾਨਕ ਪੈਲੇਸ ਵਿਖੇ ਹੋਈ, ਜਿਸ ਵਿੱਚ ਅੰਜੁਮਨ ਵੱਲੋਂ ਪਿਛਲੇ ਸਾਲ ਕਰਵਾਏ ਗਏ ਪ੍ਰੋਗਰਾਮਾਂ ਸਬੰਧੀ ਜਿੱਥੇ ਵਿਚਾਰ ਵਟਾਂਦਰਾ ਕੀਤਾ ਗਿਆ, ਉਥੇ ਹੀ ਆਉਣ ਵਾਲੇ ਸਮੇਂ ਵਿੱਚ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਸਬੰਧੀ ਵੀ ਵਿਚਾਰ ਹੋਈ।ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਤੈਅ ਹੋਇਆ ਕਿ ਛੇਤੀ ਹੀ ਅੰਜੁਮਨ ਵੱਲੋਂ ਇੱਕ ਕਵੀ ਦਰਬਾਰ ਕਰਵਾਇਆ ਜਾਵੇਗਾ ਅਤੇ ਜਿਹੜੇ ਵਿਦਿਆਰਥੀਆਂ ਨੇ ਅੰਜੁਮਨ ਵੱਲੋਂ ਕਰਵਾਏ ਗਏ ਅਦਬੀ ਮੁਕਾਬਲਿਆਂ ‘ਚ ਪੁਜੀਸ਼ਨਾਂ ਪ੍ਰਾਪਤ ਕਰਨ, ਉਨਾਂ ਨੂੰ ਇਨਾਮ ਦਿੱਤੇ ਜਾਣ।ਇਸ ਦੇ ਨਾਲ ਹੀ ਅੰਜੁਮਨ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸ਼੍ਰੀ ਜ਼ਹੂਰ ਅਹਿਮਦ ਚੋਹਾਨ ਨੂੰ ਨੈਸ਼ਨਲ ਹਿਊਮਨ ਰਾਈਟਸ (ਸੋਸ਼ਲ ਜਸਟਿਸ ਕੋਂਸਲ), ਜਿਲ੍ਹਾ ਸੰਗਰੂਰ ਦਾ ਚੇਅਰਮੈਨ ਨਿਯੁਕਤ ਹੋਣ `ਤੇ ਜਿੱਥੇ ਖੁਸ਼ੀ ਦਾ ਪ੍ਰਗਟਾਵਾ ਕੀਤਾ, ਉੱਥੇ ਹੀ ਸਾਰੇ ਹਾਜ਼ਰੀਨ ਨੇ ਇਸ ਕਾਮਯਾਬੀ ਤੇ ਜ਼ਹੂਰ ਅਹਿਮਦ ਚੋਹਾਨ ਨੂੰ ਮੁਬਾਰਕਬਾਦ ਪੇਸ਼ ਕਰਦੇ ਹੋਏ ਉਨ੍ਹਾਂ ਲਈ ਸ਼ੁੱਭ ਇਛਾਵਾਂ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸਲੀਮ ਜੁਬੈਰੀ, ਐਮ. ਅਨਵਾਰ ਅੰਜੁਮ, ਸਾਬਰ ਅਲੀ ਜੁਬੈਰੀ, ਮਾਸਟਰ ਅਬਦੁਲ ਹਮੀਦ, ਅਨਵਾਰ ਬਾਗੀ, ਜ਼ਹੂਰ ਅਹਿਮਦ ਚੋਹਾਨ, ਮੁਹੰਮਦ ਜਮੀਲ, ਕਾਸ਼ਿਫ ਜਾਗੀਰਦਾਰ, ਨਾਸਰ ਆਜ਼ਾਦ, ਮੁਸ਼ਤਾਕ ਜੋਸ਼ ਅਤੇ ਮਾਸਟਰ ਮੁਹੰਮਦ ਰਫੀਕ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply