Wednesday, July 29, 2026

ਪਿੰਡ ਭਸੌੜ ਵਿਖੇ ਸਕੂਲੀ ਬੱਚਿਆਂ ਦੇ ਬਣਾਏ ਅਧਾਰ ਕਾਰਡ

ਧੂਰੀ, 23 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਿੱਖਿਆ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਹਰ ਬੱਚੇ ਦਾ ਅਧਾਰ ਕਾਰਡ PPN2302201811ਲਿੰੰਕ ਹੋਣ ਦੇ ਚਲਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁਖੀ ਭਗਵਾਨ ਸਿੰਘ ਸੋਹੀ ਅਤੇ ਸੁਖਵਿੰਦਰ ਸਿੰਘ ਈ.ਟੀ.ਟੀ ਅਧਿਆਪਕ ਨੇ ਬਾਗੜੀਆਂ ਚੌਕ ਧੂਰੀ ਵਿਖੇ ਸਥਿਤ ਸੇਵਾ ਕੇਂਦਰ ਵਿੱਚ 14 ਸਕੂਲੀ ਬੱਚਿਆਂ ਨੂੰ ਲਿਜਾ ਕੇ ਉਹਨਾਂ ਦੇ ਅਧਾਰ ਕਾਰਡ ਬਣਵਾਏ।ਸਕੂਲ ਮੁਖੀ ਨੇ ਦੱਸਿਆ ਕਿ ਕਈ ਮਾਪੇ ਆਪਣੇ ਬੱਚਿਆਂ ਨੂੰ ਅਧਾਰ ਕਾਰਡ ਬਨਵਾਉਣ ਲਈ ਸ਼ਹਿਰ ਨਹੀਂ ਲਿਜਾ ਸਕਦੇ ਸਨ ਜਿਸ ਕਾਰਨ ਉਹਨਾਂ ਇਹ ਉਪਰਾਲਾ ਕਰਕੇ ਪਹਿਲ ਕੀਤੀ ਹੈ ਅਤੇ ਹੋਰਨਾਂ ਸਕੂਲ ਮੁਖੀਆਂ ਨੂੰ ਵੀ ਇਸੇ ਤਰਾਂ ਦਾ ਉਪਰਾਲਾ ਕਰਨ ਦਾ ਸੁਨੇਹਾ ਦਿੱਤਾ ਹੈ।ਸੇਵਾ ਕੇਂਦਰ ਦੇ ਕੋ-ਆਰਡੀਨੇਟਰ ਮੱਖਣ ਖਾਂ, ਕੰਪਿਊਟਰ ਅਪਰੇਟਰ ਮੁਨੀਸ਼ ਕੁਮਾਰ, ਨਾਇਬ ਚੰਦ ਅਤੇ ਖੁਸ਼ਵਿੰਦਰ ਸਿੰਘ ਨੇ ਬੱਚਿਆਂ ਦੇ ਅਧਾਰ ਕਾਰਡ ਨਿਯਮਾਂ ਅਨੁਸਾਰ ਪਹਿਲ ਦੇ ਅਧਾਰ `ਤੇ ਲਿੰਕ ਕਰਵਾਏੇ।ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਸਕੂਲ ਮੁਖੀ ਨੇ ਸੇਵਾ ਕੇਂਦਰ ਦੇ ਕਰਮਚਾਰੀਆਂ ਦੇ ਵਤੀਰੇ ਦੀ ਖੂਬ ਸ਼ਲਾਘਾ ਕਰਦਿਆਂ ਵਿਸ਼ੇਸ਼ ਧੰਨਵਾਦ ਕੀਤਾ ।

Check Also

ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ

ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …

Leave a Reply