ਜੰਡਿਆਲਾ ਗੁਰੂ, 23 ਫਰਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਬੀਤੇ ਲੰਬੇ ਅਰਸੇ ਤੋਂ ਵਾਰਡ ਨੰਬਰ 14 ਵਿਚ ਪਾਰਟੀਬਾਜੀ ਦੀ
ਭੇਟ ਚੜੀ ਖੂਹ ਵਾਲੀ ਗਲੀ, ਠਠਿਆਰਾ ਵਾਲੀ ਗਲੀ ਆਦਿ ਦਾ ਕੰਮ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਦੀ ਅਗਵਾਈ ਹੇਠ ਅਤੇ ਕੋਂਸਲਰ ਰਣਧੀਰ ਸਿੰਘ ਮਲਹੋਤਰਾ ਦੀ ਮਿਹਨਤ ਸਦਕਾ ਸ਼ੁਰੂ ਹੋਣ `ਤੇ ਮੁਹੱਲਾ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਅਤੇ ਖੁਸ਼ੀ ਵਿਚ ਲੱਡੂ ਵੰਡੇ।ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕੋਂਸਲਰ ਰਣਧੀਰ ਸਿੰਘ ਮਲਹੋਤਰਾ ਨੇ ਕਿਹਾ ਕਿ ਵਿਧਾਇਕ ਬੰਡਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੋਣਾਂ ਦੌਰਾਨ ਕੀਤੇ ਵਾਅਦੇ ਅਨੁਸਾਰ ਵਾਰਡ ਦੇ ਬਾਕੀ ਰਹਿੰਦੇ ਅਧੂਰੇ ਕੰਮ ਵੀ ਜਲਦੀ ਪੂਰੇ ਕੀਤੇ ਜਾਣਗੇ।ਇਸ ਮੌਕੇ ਪਰਮਦੀਪ ਸਿੰਘ ਹੈਰੀ, ਮਨਜਿੰਦਰ ਸਿੰਘ, ਪ੍ਰਭਜੋਤ ਸਿੰਘ, ਹੈਪੀ ਕੁਮਾਰ, ਲਵਲੀ, ਨੱਥੂ ਰਾਮ, ਰਾਜਕੁਮਾਰ ਪਾਟਿਲ, ਵਿਜੈ ਭੋਲਾ, ਨੀਰਜ ਕੁਮਾਰ ਸੂਰੀ, ਮੁਨੀਸ਼ ਕੁਮਾਰ, ਸੰਨੀ ਸੂਰੀ ਆਦਿ ਮੌਜੂਦ ਸਨ ।
Check Also
ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ
ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …
Punjab Post Daily Online Newspaper & Print Media