Tuesday, July 28, 2026

ਗਲੀਆਂ ਦਾ ਕੰਮ ਸ਼ੁਰੂ ਹੋਣ `ਤੇ ਮੁਹੱਲਾ ਵਾਸੀਆਂ ਨੇ ਲਿਆ ਸੁੱਖ ਦਾ ਸਾਹ

ਜੰਡਿਆਲਾ ਗੁਰੂ, 23 ਫਰਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਬੀਤੇ ਲੰਬੇ ਅਰਸੇ ਤੋਂ ਵਾਰਡ ਨੰਬਰ 14 ਵਿਚ ਪਾਰਟੀਬਾਜੀ ਦੀ PPN2302201832ਭੇਟ ਚੜੀ ਖੂਹ ਵਾਲੀ ਗਲੀ, ਠਠਿਆਰਾ ਵਾਲੀ ਗਲੀ ਆਦਿ ਦਾ ਕੰਮ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਦੀ ਅਗਵਾਈ ਹੇਠ ਅਤੇ ਕੋਂਸਲਰ ਰਣਧੀਰ ਸਿੰਘ ਮਲਹੋਤਰਾ ਦੀ ਮਿਹਨਤ ਸਦਕਾ ਸ਼ੁਰੂ ਹੋਣ `ਤੇ ਮੁਹੱਲਾ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਅਤੇ ਖੁਸ਼ੀ ਵਿਚ ਲੱਡੂ ਵੰਡੇ।ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕੋਂਸਲਰ ਰਣਧੀਰ ਸਿੰਘ ਮਲਹੋਤਰਾ ਨੇ ਕਿਹਾ ਕਿ ਵਿਧਾਇਕ ਬੰਡਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੋਣਾਂ ਦੌਰਾਨ ਕੀਤੇ ਵਾਅਦੇ ਅਨੁਸਾਰ ਵਾਰਡ ਦੇ ਬਾਕੀ ਰਹਿੰਦੇ ਅਧੂਰੇ ਕੰਮ ਵੀ ਜਲਦੀ ਪੂਰੇ ਕੀਤੇ ਜਾਣਗੇ।ਇਸ ਮੌਕੇ ਪਰਮਦੀਪ ਸਿੰਘ ਹੈਰੀ, ਮਨਜਿੰਦਰ ਸਿੰਘ, ਪ੍ਰਭਜੋਤ ਸਿੰਘ, ਹੈਪੀ ਕੁਮਾਰ, ਲਵਲੀ, ਨੱਥੂ ਰਾਮ, ਰਾਜਕੁਮਾਰ ਪਾਟਿਲ, ਵਿਜੈ ਭੋਲਾ, ਨੀਰਜ ਕੁਮਾਰ ਸੂਰੀ, ਮੁਨੀਸ਼ ਕੁਮਾਰ, ਸੰਨੀ ਸੂਰੀ ਆਦਿ ਮੌਜੂਦ ਸਨ ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply