ਅੰਮ੍ਰਿਤਸਰ, 25 ਫ਼ਰਵਰੀ (ਪੰਜਾਬ ਪੋਸਟ ਬਿਊਰੋ) – ਸਥਾਨਕ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਯਾਤਰੂਆਂ ਦੀ
ਸਹੂਲਤ ਲਈ ਵੱਖ-ਵੱਖ ਸਥਾਨਾਂ ਲਈ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਨੂੰ ਲੈ ਕੇ ਅੰਮ੍ਰਿਤਸਰ ਵਿਕਾਸ ਮੰਚ ਨੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਵਿੰਦਰ ਸਿੰਘ ਨੂੰ ਇੱਕ ਮੰਗ ਪੱਤਰ ਸੌਂਪਿਆ ਹੈ।ਮੰਚ ਦੇ ਪ੍ਰਧਾਨ ਕੁਲਵੰਤ ਅਣਖੀ, ਸਕੱਤਰ ਮਨਜੀਤ ਸੈਣੀ, ਸਰਪ੍ਰਸਤ ਦਲਜੀਤ ਸਿੰਘ ਕੋਹਲੀ, ਮੈਂਬਰ ਯੋਗੇਸ਼ ਕਾਮਰਾ, ਜਸਬੀਰ ਸਿੰਘ ਸੱਗੂ, ਲਖਬੀਰ ਸਿੰਘ ਘੁੰਮਣ, ਨਿਰਮਲ ਸਿੰਘ ਅਨੰਦ ਨੇ ਮੰਗ ਕੀਤੀ ਕਿ ਦੇਸ਼ ਦੇ ਸਾਰੇ ਹਵਾਈ ਅੱਡਿਆਂ ਤੋਂ ਯਾਤਰੂਆਂ ਲਈ ਬੱਸਾਂ ਚੱਲਦੀਆਂ ਹਨ, ਪਰ ਅੰਮ੍ਰਿਤਸਰ ਦਾ ਇੱਕੋ ਇੱਕ ਹਵਾਈ ਅੱਡਾ ਐਸਾ ਹੈ ਜਿੱਥੇ ਬੱਸ ਸੇਵਾ ਦੀ ਕੋਈ ਵਿਵਸਥਾ ਨਹੀਂ। ਇਸ ਦੇ ਐਨ ਉਲਟ 2014 ਵਿੱਚ ਸਿਟੀ ਬੱਸ ਸੇਵਾ ਜੋ ਕਿ ਬੜੇ ਜੋਰਾਂ ਸ਼ੋਰਾਂ ਨਾਲ ਸ਼ੁਰੂ ਕੀਤੀ ਗਈ ਸੀ, ਇੱਕ ਸਾਲ ਵਿੱਚ ਹੀ ਬੰਦ ਹੋ ਗਈ ਤੇ ਨਿਊਰਮ ਸਕੀਮ ਅਧੀਨ 50 ਤੋਂ ਵੱਧ ਖ੍ਰੀਦੀਆਂ ਬੱਸਾਂ ਧੂੜ ਫੱਕ ਰਹੀਆਂ ਹਨ। ਇਨ੍ਹਾਂ ਬੱਸਾਂ ਨੂੰ ਸੌਖਿਆਂ ਹੀ ਵਰਤਿਆ ਜਾ ਸਕਦਾ ਹੈ।
ਭੁਵਨੇਸ਼ਵਰ ਅੰਤਰ-ਰਾਸ਼ਟਰੀ ਹਵਾਈ ਅੱਡਾ ਜੋ ਕਿ ਹਾਲ ਹੀ ਵਿੱਚ ਸ਼ੁਰੂ ਕੀਤਾ ਗਿਆ ਹੈ।ਮਿਉਂਸਿਪਲ ਕਮੇਟੀ ਨੇ ਬੱਸ ਸੇਵਾ ਸ਼ੁਰੂ ਵੀ ਕਰ ਦਿੱਤੀ ਹੈ।ਮੰਚ ਮੈਂਬਰ ਕਾਮਰਾ ਵਲੋਂ ਤਿਆਰ ਕੀਤੇ ਗਏ ਤਜਵੀਜ ਸ਼ੁਦਾ ਰੂਟਾਂ ਬਾਰੇ ਪੱਤਰ ਵਿਚ ਜਾਣਕਾਰੀ ਦਿੱਤੀ ਗਈ ਹੈ।ਉਹਨਾਂ ਦਾ ਕਹਿਣਾ ਹੈ ਕਿ ਹਵਾਈ ਅੱਡੇ ਤੋਂ ਹੁਣ ਹਰ ਮਹੀਨੇ 2-ਲੱਖ ਤੋਂ ਉੱਪਰ ਯਾਤਰੂ ਆਉਂਦੇ ਜਾਂਦੇ ਹਨ{ ਇਸ ਲਈ ਬੰਦ ਪਈਆਂ ਇਹ ਬੱਸਾਂ ਸਫਲਤਾ ਪੂਰਵਕ ਚਲਾਈਆਂ ਜਾ ਸਕਦੀਆਂ ਹਨ।
ਮੰਚ ਨੇ ਪਾਰਕਿੰਗ ਦੇ ਠੇਕੇਦਾਰਾਂ ਵਲੋਂ ਕੀਤੀਆਂ ਜਾਂਦੀਆਂ ਵਧੀਕੀਆਂ ਜਿਸ ਦਾ ਜ਼ਿਕਰ ਮੀਡੀਆ ਵਿਚ ਵੀ ਆਇਆ ਹੈ ਬਾਰੇ ਜ਼ਿਲਾ ਪ੍ਰਸ਼ਾਸਨ ਦਾ ਧਿਆਣ ਵੀ ਲਿਆਂਦਾ ਹੈ।ਇਸ ਤੋਂ ਇਲਾਵਾ ਮੰਚ ਨੇ ਪੰਜਾਬ ਰੋਡਵੇਜ ਅਤੇ ਪੈਪਸੂ ਦੇ ਕਾਰਪੋਰੇਸ਼ਨ ਦੇ ਚੇਅਰਮੈਨ ਨੂੰ ਵੀ ਅਪੀਲ ਕੀਤੀ ਹੈ ਕਿ ਯਾਤਰੂਆਂ ਦੀ ਸਹੂਲਤ ਵਾਸਤੇ ਮਰਸਰੀਜ ਤੇ ਵਾਲਵੋ ਬੱਸਾਂ ਪਠਾਨਕੋਟ, ਜਲੰਧਰ, ਬਠਿੰਡਾ, ਲੁਧਿਆਣਾ, ਪਟਿਆਲਾ, ਚੰਡੀਗੜ੍ਹ, ਅੰਬਾਲਾ ਆਦਿ ਲਈ ਸ਼ੁਰੂ ਕੀਤੀਆਂ ਜਾਣ ਤਾਂ ਜੋ ਯਾਤਰੂਆਂ ਨੂੰ ਆਉਣ ਜਾਣ ਲਈ ਟੈਕਸੀਆਂ ਜਾਂ ਆਪਣੀਆਂ ਗੱਡੀਆਂ ਲਿਆਉਣ ਦੀ ਲੋੜ ਨਾ ਪਵੇ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media