ਧੂਰੀ, 28 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ੳੁੱਘੇ ਪੱਤਰਕਾਰ ਅਤੇ ਕਾਂਗਰਸੀ ਆਗੂ ਡਾ. ਬਖਸ਼ੀ ਤੀਰਥ ਸਿੰਘ ਦੀ 26ਵੀਂ ਬਰਸੀ
ਮੌਕੇ ਉਹਨਾਂ ਦੀ ਯਾਦ `ਚ ਚੱਲ ਰਹੇ ਗੁਰੂਕੁਲ ਕਾਨਵੈਂਟ ਸਕੂਲ ਵਿਖੇ ਨਿਸ਼ਕਾਮ ਸੇਵਾ ਸਭਾ ਧੂਰੀ ਵੱਲੋਂ ਮਹਾਸ਼ਾ ਪ੍ਰਤੀਗਿਆ ਪਾਲ ਦੀ ਅਗੁਵਾਈ ਹੇਠ ਦੰਦਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ ਗਿਆ।ਜਿਸ ਵਿੱਚ ਦੰਦਾਂ ਦੇ ਮਾਹਰ ਡਾ. ਮੀਨਾ ਸ਼ਰਮਾਂ ਵੱਲੋਂ 6ਵੀਂ ਤੋਂ 9ਵੀਂ ਜਮਾਤ ਦੇ ਵਿਦਿਆਰਥੀਆਂ ਦੇ ਦੰਦਾਂ ਦਾ ਨਿਰੀਖਣ ਕੀਤਾ ਗਿਆ ਅਤੇ 156 ਵਿਦਿਆਰਥੀਆਂ ਨੂੰ ਨਿਸ਼ਕਾਮ ਸੇਵਾ ਸਭਾ ਵੱਲੋਂ ਮੁਫਤ ਪੇਸਟ ਤੇ ਬੁਰਸ਼ ਵੰਡੇ ਗਏ।ਡਾ. ਮੀਨਾ ਸ਼ਰਮਾ ਵੱਲੋਂ 156 ਵਿਦਿਆਰਥੀਆਂ ਦੇ ਦੰਦਾਂ ਦਾ ਚੈਕ ਅੱਪ ਕਰਨ ਉਪਰੰਤ ਦੰਦਾਂ ਦੀ ਦੇਖਭਾਲ ਕਰਨ ਸਬੰਧੀ ਫਾਇਦਿਆਂ ਤੋਂ ਜਾਣੂੰ ਕਰਵਾਇਆ ਗਿਆ।ਉਹਨਾਂ ਵਿਦਿਆਰਥੀਆਂ ਨੂੰ ਸਵੇਰ ਤੋਂ ਇਲਾਵਾ ਰਾਤ ਨੂੰ ਸੌਣ ਤੋਂ ਪਹਿਲਾਂ ਬੁਰਸ਼ ਕਰਨਾ ਯਕੀਨੀ ਬਨਾਉਣ ਦੀ ਸਲਾਹ ਵੀ ਦਿੱਤੀ। ਉਹਨਾਂ ਦੰਦਾਂ ਦੀ ਸੰਭਾਲ ਨਾ ਕਰਨ ਨਾਲ ਹੋਣ ਵਾਲੀਆਂ ਬੀਮਾਰੀਆਂ ਬਾਰੇ ਵੀ ਵਿਸਥਾਰ ਦੱਸਿਆ।ਸਕੂਲ ਪ੍ਰਿੰਸੀਪਲ ਕਮਲੇਸ਼ ਸ਼ਰਮਾਂ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਇਹ ਸਹੀ ਅਰਥਾਂ ਵਿੱਚ ਮਾਨਵਤਾ ਦੀ ਸੇਵਾ ਹੈ।ਉਪਰੰਤ ਸੇਵਾਮੁਕਤ ਲੈਕਚਰਾਰ ਸਤੀਸ਼ ਚੰਦਰ ਅਰੋੜਾ ਵੱਲੋਂ ਮਹਾਸ਼ਾ ਪ੍ਰਤੀਗਿਆ ਪਾਲ ਦੀ ਅਗੁਵਾਈ ਹੇਠ ਕਰਵਾਏ ਲੋਕ ਭਲਾਈ ਕੰਮਾਂ ਤੇ ਚਾਨਣਾ ਪਾਇਆ ਗਿਆ।ਅੰਤ ਵਿੱਚ ਡਾ. ਬਖਸ਼ੀ ਨੂੰ ਸ਼ਰਧਾਂਜਲ਼ੀ ਭੇਂਟ ਕੀਤੀ ਗਈ।
ਇਸ ਮੌਕੇ ਮਾ. ਤਰਸੇਮ ਕੁਮਾਰ ਮਿੱਤਲ, ਮਲਕੀਤ ਸਿੰਘ ਚਾਂਗਲੀ, ਮਨਜੀਤ ਸਿੰਘ ਬਖਸ਼ੀ, ਕਮਲੇਸ਼ ਬਖਸ਼ੀ, ਹੰਸ ਰਾਜ ਗਰਗ, ਜੈ ਦੇਵ ਸ਼ਰਮਾਂ, ਮਾ. ਸੱਤਪਾਲ, ਸੁਰਜੀਤ ਸਿੰਘ, ਸੁਰਿੰਦਰ ਪਾਲ, ਰੋਸ਼ਨ ਲਾਲ ਅਤੇ ਨਰਿੰਦਰ ਕੁਮਾਰ ਆਦਿ ਵੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media