ਜੰਡਿਆਲਾ ਗੁਰੂ, 28 ਫਰਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ/ ਡਾ. ਨਰਿੰਦਰ ਸਿੰਘ) – ਬੀਤੇ ਕੱਲ੍ਹ ਸਦੀਵੀ ਵਿਛੋੜਾ ਦੇ ਗਏ ਪੰਜਾਬ
ਕਾਂਗਰਸ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੰਡਾਲਾ ਦਾ ਅੰਤਿਮ ਸੰਸਕਾਰ ਉਹਨਾਂ ਦੀ ਇਕਲੌਤੀ ਲੜਕੀ ਦੇ ਅਮਰੀਕਾ ਤੋਂ ਆਉਣ ਬਾਅਦ 1 ਮਾਰਚ ਦੁਪਹਿਰ ਨੂੰ ਜੱਦੀ ਪਿੰਡ ਬੰਡਾਲਾ ਨਜਦੀਕ ਜੰਡਿਆਲਾ ਗੁਰੂ ਵਿਖੇ ਕੀਤਾ ਜਾਵੇਗਾ।ਸਰਦੂਲ ਸਿੰਘ ਬੰਡਾਲਾ ਮੌਜੂਦਾ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਤੇ ਤਜਿੰਦਰ ਸਿੰਘ ਲਾਡੀ ਦੇ ਪਿਤਾ ਸਨ।ਉਨਾਂ ਨੇ ਜੰਡਿਆਲਾ ਹਲਕੇ ਦੀ ਦੋ ਵਾਰ ਨੁਮਾਇੰਦਗੀ ਕੀਤੀ।
ਅੰਮ੍ਰਿਤਸਰ ਆਨੰਦ ਐਵੀਨਊ ਵਿਖੇ ਬੰਡਾਲਾ ਪਰਿਵਾਰ ਨਾਲ ਅਫਸੋਸ ਕਰਨ ਵਾਲਿਆਂ ਵਿੱਚ ਸੀਨੀਅਰ ਕਾਂਗਰਸੀ ਆਗੂ, ਵਿਧਾਇਕ, ਮੇਅਰ, ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਪਾਰਟੀਆਂ ਤੋਂ ਇਲਾਵਾ ਜੰਡਿਆਲਾ ਗੁਰੂ ਤੋਂ ਸਾਬਕਾ ਨਗਰ ਕੌਂਸਲ ਪ੍ਰਧਾਨ ਰਾਜਕੁਮਾਰ ਮਲਹੋਤਰਾ, ਸੰਜੀਵ ਕੁਮਾਰ ਲਵਲੀ, ਸੰਜੀਵ ਚੋਪੜਾ, ਰਣਧੀਰ ਸਿੰਘ ਕੋਂਸਲਰ, ਕੁਲਵਿੰਦਰ ਸਿੰਘ ਕਿੰਦਾ, ਭੁਪਿੰਦਰ ਸਿੰਘ ਹੈਪੀ ਕੋਂਸਲਰ, ਬਲਕਾਰ ਸਿੰਘ ਲਖਪਤੀ, ਇੰਦਰ ਸਿੰਘ ਮਲਹੋਤਰਾ, ਸੰਨੀ ਸ਼ਰਮਾ ਮੀਤ ਪ੍ਰਧਾਨ, ਨਾਰਵੇ ਤੋਂ ਹਰਿੰਦਰ ਸਿੰਘ ਟਿੱਕਾ, ਦੁਬਈ ਤੋਂ ਕੁਲਦੀਪ ਸਿੰਘ ਬਾਠ, ਸਾਬਕਾ ਚੇਅਰਮੈਨ ਹਰਜੀਤ ਸਿੰਘ ਬੰਡਾਲਾ, ਅਵਤਾਰ ਸਿੰਘ ਕਾਲਾ ਕੋਂਸਲਰ, ਰਾਕੇਸ਼ ਕੁਮਾਰ ਰਿੰਪੀ ਸਾਬਕਾ ਕੋਂਸਲਰ, ਪਰਮਦੀਪ ਸਿੰਘ ਹੈਰੀ ਪ੍ਰਧਾਨ ਗੁਰੂ ਮਾਨਿਓ ਗ੍ਰੰਥ ਸੇਵਕ ਸਭਾ, ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ, ਆਸ਼ੂ ਵਿਨਾਇਕ, ਸੰਜੀਵ ਕੁਮਾਰ ਹੈਪੀ, ਰੋਸ਼ਨ ਜੈਨ, ਗੁਲਸ਼ਨ ਜੈਨ, ਸਰਬਜੀਤ ਜੰਜੂਆ, ਹਰਿੰਦਰਪਾਲ ਸਿੰਘ, ਜਗਮੋਹਨ ਸੇਠੀ, ਮਨਜੀਤ ਸਿੰਘ ਗਰੋਵਰ, ਹਰਜੀਤ ਸਿੰਘ ਸਾਬਕਾ ਚੇਅਰਮੈਨ, ਕਸ਼ਮੀਰ ਸਿੰਘ ਜਾਣੀਆ, ਸੁਰਿੰਦਰ ਸਿੰਘ ਰੰਧਾਵਾ, ਰਣਜੀਤ ਸਿੰਘ ਰਾਣਾ, ਨੰਬਰਦਾਰ ਗੁਰਬਖਸ਼ ਸਿੰਘ ਬੰਡਾਲਾ, ਰਣਜੀਤ ਸਿੰਘ ਸਫੇਦਪੋਸ਼, ਸੰਜੀਵ ਕੁਮਾਰ ਲਵਲੀ, ਰੋਮੀ ਅਰੋੜਾ, ਕਾਊ ਸ਼ਾਹ, ਸਤੀਸ਼ ਕੁਮਾਰ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਚਰਨਜੀਤ ਸਿੰਘ ਟੀਟੂ, ਤਰਸੇਮ ਸਿੰਘ ਸਮੇਤ ਵੱਡੀ ਗਿਣਤੀ `ਚ ਵੱਖ-ਵੱਖ ਪਿੰਡਾਂ ਤੋਂ ਵੀ ਲੋਕ ਪਹੁੰਚੇ ਹੋਏ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media