ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਆਲ ਇੰਡੀਆ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ (ਰਜਿ:) ਦੇ ਪ੍ਰਧਾਨ ਪਿਆਰਾ
ਸਿੰਘ ਮਠਾਰੂ ਦੀ ਧਰਮ ਪਤਨੀ ਮਾਤਾ ਭਜਨ ਕੌਰ ਜਿੰਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਸਥਾਨਕ ਭਾਈ ਲਾਲੋ ਜੀ ਭਵਨ ਵਿਖੇ ਆਯੋਜਿਤ ਕੀਤਾ ਗਿਆ।ਇਥੇ ਰਾਗੀ ਸਿੰਘਾਂ ਦੇ ਵੈਰਾਗਮਈ ਕੀਰਤਨ ਤੇ ਅਰਦਾਸ ੳਪਰੰਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਮਾਤਾ ਭਜਨ ਕੌਰ ਨੰ ਸ਼ਰਧਾ ਦੇ ਫੁੁੱਲ ਭੇਂਟ ਕੀਤੇ।ਵਾਰਡ ਨੰ: 46 ਤੋਂ ਕੌਂਸਲਰ ਸ਼ਲਿੰਦਰ ਸਿੰਘ ਸ਼ੈਲੀ ਨੇ ਮਾਤਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਮਾਂ ਦਾ ਰੁਤਬਾ ਬਹੁਤ ਉੱਚਾ ਹੈ, ਜਿਸ ਨੂੰ ਹਮੇਸ਼ਾਂ ਮਾਨ ਸਨਮਾਨ ਦੇਣਾ ਚਾਹੀਦਾ ਹੈ।ਇਸ ਸਮੇਂ ਰਾਮਗੜ੍ਹੀਆ ਵੈਲਫੇਅਰ ਦੇ ਪ੍ਰਧਾਨ ਮਨਜੀਤ ਸਿੰਘ ਮੰਜ਼ਿਲ, ਰਾਮਗੜ੍ਹੀਆ ਬ੍ਰਦਰਹੁਡ ਦੇ ਪ੍ਰਧਾਨ ਸੋਹਨ ਸਿੰਘ ਹੁੰਜਣ, ਸ੍ਰੀ ਗੁਰੂ ਰਾਮ ਦਾਸ ਬਿਰਧ ਘਰ ਦੇ ਖੁਸ਼ਵਿੰਦਰ ਸਿੰਘ ਸੰਧੂ, ਰਾਮਗੜ੍ਹੀਆ ਭਾਈਬੰਦੀ ਦੇ ਰਜਿੰਦਰ ਸਿੰਘ ਸੰਧੂ, ਇਮਾਰਤੀ ਕਾਰਕੂਨ ਕਮੇਟੀ (ਬਿਲਡਰਜ਼) ਦੇ ਜਗਜੀਤ ਸਿੰਘ ਵੱਲਾ ਆਦਿ ਆਗੂਆਂ ਵੱਲੋਂ ਪਿਆਰਾ ਸਿੰਘ ਮਠਾਰੂ ਨੂੰ ਦਸਤਾਰ ਤੇ ਸਿਰੋਪਾਓ ਭੇਂਟ ਕੀਤੇ ਗਏ।
ਇਸ ਮੌਕੇ ਜਸਪਾਲ ਸਿੰਘ ਜਸਵਿੰਦਰਾ, ਡਾ. ਸਰਦਾਰਾ ਸਿੰਘ, ਰਵੇਲ ਸਿੰਘ ਲੁਹਾਰ, ਗਿਆਨ ਸਿੰਘ ਸੱਗੂ, ਗੁਰਦੇਵ ਸਿੰਘ ਬਾਊ, ਹਰਿੰਦਰ ਸਿੰਘ, ਲਖਬੀਰ ਸਿੰਘ ਘੁੰਮਣ, ਜਸਬੀਰ ਸਿੰਘ ਸੱਗੂ, ਤਰਲੋਕ ਸਿੰਘ, ਮੋਹਨ ਸਿੰਘ ਭੱਟੀ, ਧਰਮਪਾਲ, ਜਗਜੋਧ ਸਿੰਘ ਸਹਿਮੀ, ਗਿਆਨ ਸਿੰਘ ਬਮਰਾਹ, ਹਰਵਿੰਦਰ ਸਿੰਘ ਵਿਰਦੀ ਮੈਨੇਜਰ ਰਿਟਾਇਰਡ, ਹਰਭਿੰਦਰ ਸਿੰਘ ਮਠਾਰੂ, ਚਰਨ ਸਿੰਘ ਬਮਰਾਹ, ਹਰਪਾਲ ਸਿੰਘ ਫੋਕਲ ਪੁਆਇੰਟ, ਮੰਨਾ ਸਿੰਘ ਝਾਮਕੇ, ਰਜਿੰਦਰ ਸਿੰਘ ਭੁੱਲਰ, ਅਮਰ ਸਿੰਘ, ਨਿਰਮਲ ਸਿੰਘ, ਠੇਕੇਦਾਰ ਹਰਜੀਤ ਸਿੰਘ, ਸਤਪਾਲ ਸਿੰਘ ਬਿੱਟੂ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media