Saturday, March 28, 2026

ਮਾਤਾ ਭਜਨ ਕੌਰ ਨਮਿਤ ਹੋਈ ਅੰਤਿਮ ਅਰਦਾਸ

ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਆਲ ਇੰਡੀਆ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ (ਰਜਿ:) ਦੇ ਪ੍ਰਧਾਨ ਪਿਆਰਾ PPN0103201805ਸਿੰਘ ਮਠਾਰੂ ਦੀ ਧਰਮ ਪਤਨੀ ਮਾਤਾ ਭਜਨ ਕੌਰ ਜਿੰਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਸਥਾਨਕ ਭਾਈ ਲਾਲੋ ਜੀ ਭਵਨ ਵਿਖੇ ਆਯੋਜਿਤ ਕੀਤਾ ਗਿਆ।ਇਥੇ ਰਾਗੀ ਸਿੰਘਾਂ ਦੇ ਵੈਰਾਗਮਈ ਕੀਰਤਨ ਤੇ ਅਰਦਾਸ ੳਪਰੰਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਮਾਤਾ ਭਜਨ ਕੌਰ ਨੰ ਸ਼ਰਧਾ ਦੇ ਫੁੁੱਲ ਭੇਂਟ ਕੀਤੇ।ਵਾਰਡ ਨੰ: 46 ਤੋਂ ਕੌਂਸਲਰ ਸ਼ਲਿੰਦਰ ਸਿੰਘ ਸ਼ੈਲੀ ਨੇ ਮਾਤਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਮਾਂ ਦਾ ਰੁਤਬਾ ਬਹੁਤ ਉੱਚਾ ਹੈ, ਜਿਸ ਨੂੰ ਹਮੇਸ਼ਾਂ ਮਾਨ ਸਨਮਾਨ ਦੇਣਾ ਚਾਹੀਦਾ ਹੈ।ਇਸ ਸਮੇਂ ਰਾਮਗੜ੍ਹੀਆ ਵੈਲਫੇਅਰ ਦੇ ਪ੍ਰਧਾਨ ਮਨਜੀਤ ਸਿੰਘ ਮੰਜ਼ਿਲ, ਰਾਮਗੜ੍ਹੀਆ ਬ੍ਰਦਰਹੁਡ ਦੇ ਪ੍ਰਧਾਨ ਸੋਹਨ ਸਿੰਘ ਹੁੰਜਣ, ਸ੍ਰੀ ਗੁਰੂ ਰਾਮ ਦਾਸ ਬਿਰਧ ਘਰ ਦੇ ਖੁਸ਼ਵਿੰਦਰ ਸਿੰਘ ਸੰਧੂ, ਰਾਮਗੜ੍ਹੀਆ ਭਾਈਬੰਦੀ ਦੇ ਰਜਿੰਦਰ ਸਿੰਘ ਸੰਧੂ, ਇਮਾਰਤੀ ਕਾਰਕੂਨ ਕਮੇਟੀ (ਬਿਲਡਰਜ਼) ਦੇ ਜਗਜੀਤ ਸਿੰਘ ਵੱਲਾ ਆਦਿ ਆਗੂਆਂ ਵੱਲੋਂ ਪਿਆਰਾ ਸਿੰਘ ਮਠਾਰੂ ਨੂੰ ਦਸਤਾਰ ਤੇ ਸਿਰੋਪਾਓ ਭੇਂਟ ਕੀਤੇ ਗਏ।PPN0103201804
ਇਸ ਮੌਕੇ ਜਸਪਾਲ ਸਿੰਘ ਜਸਵਿੰਦਰਾ, ਡਾ. ਸਰਦਾਰਾ ਸਿੰਘ, ਰਵੇਲ ਸਿੰਘ ਲੁਹਾਰ, ਗਿਆਨ ਸਿੰਘ ਸੱਗੂ, ਗੁਰਦੇਵ ਸਿੰਘ ਬਾਊ, ਹਰਿੰਦਰ ਸਿੰਘ, ਲਖਬੀਰ ਸਿੰਘ ਘੁੰਮਣ, ਜਸਬੀਰ ਸਿੰਘ ਸੱਗੂ, ਤਰਲੋਕ ਸਿੰਘ, ਮੋਹਨ ਸਿੰਘ ਭੱਟੀ, ਧਰਮਪਾਲ, ਜਗਜੋਧ ਸਿੰਘ ਸਹਿਮੀ, ਗਿਆਨ ਸਿੰਘ ਬਮਰਾਹ, ਹਰਵਿੰਦਰ ਸਿੰਘ ਵਿਰਦੀ ਮੈਨੇਜਰ ਰਿਟਾਇਰਡ, ਹਰਭਿੰਦਰ ਸਿੰਘ ਮਠਾਰੂ, ਚਰਨ ਸਿੰਘ ਬਮਰਾਹ, ਹਰਪਾਲ ਸਿੰਘ ਫੋਕਲ ਪੁਆਇੰਟ, ਮੰਨਾ ਸਿੰਘ ਝਾਮਕੇ, ਰਜਿੰਦਰ ਸਿੰਘ ਭੁੱਲਰ, ਅਮਰ ਸਿੰਘ, ਨਿਰਮਲ ਸਿੰਘ, ਠੇਕੇਦਾਰ ਹਰਜੀਤ ਸਿੰਘ, ਸਤਪਾਲ ਸਿੰਘ ਬਿੱਟੂ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply