ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਨਦਾਰ ਸੇਵਾਵਾਂ ਬਦਲੇ
ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਪੁਲਿਸ ਜਗਮੋਹਨ ਸਿੰਘ ਨੂੰ ਪ੍ਰੈਜੀਡੈਂਟ ਪੁਲਿਸ ਮੈਡਲ ਫਾਰ ਮੈਰੀਟੌਰੀਅਸ ਸਰਵਿਸ ਦੇ ਨਾਲ ਸਨਮਾਨਿਤ ਕੀਤਾ ਹੈ।
ਮੁੱਖ ਮੰਤਰੀ ਵਲੋਂ ਜਗਮੋਹਨ ਸਿੰਘ ਨੂੰ ਇਹ ਸਨਮਾਨ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿਖੇ 28 ਫਰਵਰੀ ਨੂੰ ਦਿੱਤਾ ਗਿਆ।ਪੀ.ਪੀ.ਐਸ.ਅਧਿਕਾਰੀ ਨੂੰ ਇਸ ਮੈਡਲ ਲਈ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਮੈਡਲ ਪੁਲਿਸ ਫੋਰਸ ਵਿੱਚ ਉਨਾਂ ਵਲੋਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਬਦਲੇ ਦਿੱਤਾ ਗਿਆ ਹੈ।ਉਨ੍ਹਾਂ ਜਗਮੋਹਨ ਸਿੰਘ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਿਆਂ ਆਪਣੀ ਡਿਊਟੀ ਹੋਰ ਵੀ ਤਨਦੇਹੀ ਨਾਲ ਨਿਭਾਉਣ ਲਈ ਆਖਿਆ। 
ਇਥੇ ਇਹ ਜਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਇਸ ਸਮੇਂ ਇਕ ਪੁਲਿਸ ਮੈਡਲ ਬਹਾਦਰੀ ਲਈ ਦਿੱਤਾ ਜਦਕਿ 59 ਅਧਿਕਾਰੀਆਂ ਜਿਨਾਂ ਵਿੱਚ 3 ਏ.ਡੀ.ਜੀ.ਪੀ, 2 ਆਈ.ਜੀ, 2 ਡੀ.ਆਈ.ਜੀ, 12 ਐਸ.ਐਸ.ਪੀ/ ਕਮਾਂਡੈਂਟ/ ਡੀ.ਸੀ.ਪੀ/ ਏ.ਆਈ.ਜੀ, 1 ਡੀ.ਆਈ.ਜੀ, 1 ਡੀ.ਐਸ.ਪੀ, 18 ਇੰਸਪੈਕਟਰਾਂ, 14 ਸਬ ਇੰਸਪੈਕਟਰਾਂ, 14 ਏ.ਐਸ.ਆਈ ਅਤੇ 1 ਹੈਡ ਕਾਂਸਟੇਬਲ ਨੂੰ ਪ੍ਰੈਜੀਡੈਂਟ ਪੁਲਿਸ ਮੈਡਲ ਫਾਰ ਮੈਰੀਟੌਰੀਅਸ ਸਰਵਿਸ ਦਿੱਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media