Friday, March 27, 2026

ਮੁੱਖ ਮੰਤਰੀ ਵਲੋਂ ਡੀ.ਸੀ.ਪੀ ਜਗਮੋਹਨ ਸਿੰਘ ਪੈੈਜੀਡੈਂਟ ਪੁਲਿਸ ਮੈਡਲ ਫਾਰ ਮੈਰੀਟੌਰੀਅਸ ਸਰਵਿਸ ਨਾਲ ਸਨਮਾਨਿਤ

ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਨਦਾਰ ਸੇਵਾਵਾਂ ਬਦਲੇ PPN0103201818ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਪੁਲਿਸ ਜਗਮੋਹਨ ਸਿੰਘ ਨੂੰ ਪ੍ਰੈਜੀਡੈਂਟ ਪੁਲਿਸ ਮੈਡਲ ਫਾਰ ਮੈਰੀਟੌਰੀਅਸ ਸਰਵਿਸ ਦੇ ਨਾਲ ਸਨਮਾਨਿਤ ਕੀਤਾ ਹੈ।
ਮੁੱਖ ਮੰਤਰੀ ਵਲੋਂ ਜਗਮੋਹਨ ਸਿੰਘ ਨੂੰ ਇਹ ਸਨਮਾਨ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿਖੇ 28 ਫਰਵਰੀ ਨੂੰ ਦਿੱਤਾ ਗਿਆ।ਪੀ.ਪੀ.ਐਸ.ਅਧਿਕਾਰੀ ਨੂੰ ਇਸ ਮੈਡਲ ਲਈ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਮੈਡਲ ਪੁਲਿਸ ਫੋਰਸ ਵਿੱਚ ਉਨਾਂ ਵਲੋਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਬਦਲੇ ਦਿੱਤਾ ਗਿਆ ਹੈ।ਉਨ੍ਹਾਂ ਜਗਮੋਹਨ ਸਿੰਘ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਿਆਂ ਆਪਣੀ ਡਿਊਟੀ ਹੋਰ ਵੀ ਤਨਦੇਹੀ ਨਾਲ ਨਿਭਾਉਣ ਲਈ ਆਖਿਆ। PPN0103201817
ਇਥੇ ਇਹ ਜਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਇਸ ਸਮੇਂ ਇਕ ਪੁਲਿਸ ਮੈਡਲ ਬਹਾਦਰੀ ਲਈ ਦਿੱਤਾ ਜਦਕਿ 59 ਅਧਿਕਾਰੀਆਂ ਜਿਨਾਂ ਵਿੱਚ 3 ਏ.ਡੀ.ਜੀ.ਪੀ, 2 ਆਈ.ਜੀ, 2 ਡੀ.ਆਈ.ਜੀ, 12 ਐਸ.ਐਸ.ਪੀ/ ਕਮਾਂਡੈਂਟ/ ਡੀ.ਸੀ.ਪੀ/ ਏ.ਆਈ.ਜੀ, 1 ਡੀ.ਆਈ.ਜੀ, 1 ਡੀ.ਐਸ.ਪੀ, 18 ਇੰਸਪੈਕਟਰਾਂ, 14 ਸਬ ਇੰਸਪੈਕਟਰਾਂ, 14 ਏ.ਐਸ.ਆਈ ਅਤੇ 1 ਹੈਡ ਕਾਂਸਟੇਬਲ ਨੂੰ ਪ੍ਰੈਜੀਡੈਂਟ ਪੁਲਿਸ ਮੈਡਲ ਫਾਰ ਮੈਰੀਟੌਰੀਅਸ ਸਰਵਿਸ ਦਿੱਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਵੀ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply